ਨੀਰਜ ਚੋਪੜਾ ਕਲਾਸਿਕ ਜੈਵਲਿਨ ਥ੍ਰੋਅ ਟੂਰਨਾਮੈਂਟ ਅੱਜ
ਬੰਗਲੂਰੂ, 4 ਜੁਲਾਈਇੱਥੇ ਸ਼ਨਿਚਰਵਾਰ ਨੂੰ ਆਪਣੇ ਨਾਮ ’ਤੇ ਹੋਣ ਵਾਲੇ ਪਹਿਲੇ ਐੱਨਸੀ ਕਲਾਸਿਕ ਜੈਵਲਿਨ ਥ੍ਰੋਅ ਟੂਰਨਾਮੈਂਟ ਵਿੱਚ ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਖਿਤਾਬ ਲਈ ਮਜ਼ਬੂਤ ਦਾਅਵੇਦਾਰ ਤਾਂ ਹੋਵੇਗਾ ਹੀ, ਨਾਲ ਹੀ ਉਹ ਇਸ ਸਾਲ ਦੂਜੀ ਵਾਰ 90...
Advertisement
ਬੰਗਲੂਰੂ, 4 ਜੁਲਾਈਇੱਥੇ ਸ਼ਨਿਚਰਵਾਰ ਨੂੰ ਆਪਣੇ ਨਾਮ ’ਤੇ ਹੋਣ ਵਾਲੇ ਪਹਿਲੇ ਐੱਨਸੀ ਕਲਾਸਿਕ ਜੈਵਲਿਨ ਥ੍ਰੋਅ ਟੂਰਨਾਮੈਂਟ ਵਿੱਚ ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਖਿਤਾਬ ਲਈ ਮਜ਼ਬੂਤ ਦਾਅਵੇਦਾਰ ਤਾਂ ਹੋਵੇਗਾ ਹੀ, ਨਾਲ ਹੀ ਉਹ ਇਸ ਸਾਲ ਦੂਜੀ ਵਾਰ 90 ਮੀਟਰ ਦਾ ਅੰਕੜਾ ਵੀ ਪਾਰ ਕਰਨਾ ਚਾਹੇਗਾ। ਨੀਰਜ ਚੋਪੜਾ ਕਲਾਸਿਕ ਦਾ ਪਹਿਲਾ ਸੀਜ਼ਨ ਭਾਰਤੀ ਪ੍ਰਸ਼ੰਸਕਾਂ ਨੂੰ ਵਿਸ਼ਵ ਪੱਧਰੀ ਟੂਰਨਾਮੈਂਟ ਦੇਖਣ ਦਾ ਮੌਕਾ ਦੇਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ। ਕਾਂਤੀਰਾਵਾ ਸਟੇਡੀਅਮ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਪ੍ਰਸ਼ੰਸਕਾਂ ਨੂੰ ਚੋਪੜਾ ਨੂੰ ਖੇਡਦਿਆਂ ਦੇਖਣ ਦਾ ਮੌਕਾ ਮਿਲੇਗਾ। ਟੋਕੀਓ ਓਲੰਪਿਕ ਵਿੱਚ ਸੋਨ ਅਤੇ ਪੈਰਿਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਹਰਿਆਣਾ ਦੇ ਇਸ ਅਥਲੀਟ ਨੇ ਕਿਹਾ, ‘ਭਾਰਤ ਵਿੱਚ ਅਜਿਹਾ ਟੂਰਨਾਮੈਂਟ ਕਰਵਾਉਣਾ ਮੇਰਾ ਲੰਬੇ ਸਮੇਂ ਤੋਂ ਸੁਪਨਾ ਸੀ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ।’ -ਪੀਟੀਆਈ
Advertisement
Advertisement