ਮੋਰੱਕੋ ਨੇ ਵੱਡਾ ਉਲਟ ਫੇਰ ਕਰਦਿਆਂ ਫੀਫਾ ਅੰਡਰ-20 ਵਿਸ਼ਵ ਕੱਪ ਜਿੱਤਿਆ
ਫਾਈਨਲ ਵਿੱਚ ਅਰਜਨਟੀਨਾ ਨੂੰ ਹਰਾਇਆ
Advertisement
Morocco makes history with 2-0 win over Argentina in FIFA U-20 World Cup final ਮੋਰੱਕੋ ਨੇ ਅੱਜ ਇੱਥੇ ਫੀਫਾ ਅੰਡਰ-20 ਵਿਸ਼ਵ ਕੱਪ ਦੇ ਫਾਈਨਲ ਵਿਚ ਵੱਡਾ ਉਲਟ-ਫੇਰ ਕਰਦਿਆਂ ਅਰਜਨਟੀਨਾ ਨੂੰ ਹਰਾ ਦਿੱਤਾ ਹੈ। ਮੋਰੋਕੋ 2009 ਵਿੱਚ ਘਾਨਾ ਤੋਂ ਬਾਅਦ ਇਹ ਮੁਕਾਬਲਾ ਜਿੱਤਣ ਵਾਲੀ ਦੂਜੀ ਅਫਰੀਕੀ ਟੀਮ ਬਣ ਗਈ ਹੈ।
Advertisement
ਮੈਨ ਆਫ ਦਿ ਮੈਚ ਜ਼ਬੀਰੀ ਨੇ 12 ਵੇਂ ਮਿੰਟ ਵਿਚ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ 29ਵੇਂ ਮਿੰਟ ’ਤੇ ਮੁਹੰਮਦ ਓਆਹਬੀ ਨਾਲ ਮਿਲ ਕੇ ਗੋਲ ਕੀਤਾ। ਇਸ ਤੋਂ ਪਹਿਲਾਂ ਗਰੁੱਪ ਵਿਚ ਅਰਜਨਟੀਨਾ ਤਿੰਨ ਮੈਚਾਂ ਵਿੱਚੋਂ ਤਿੰਨੋਂ ਜਿੱਤ ਕੇ ਗਰੁੱਪ ਡੀ ਵਿੱਚ ਸਿਖਰ ’ਤੇ ਸੀ। ਏਐੱਨਆਈ
Advertisement