ਮਿਥੁਨ ਮਨਹਾਸ ਦੀ ਨਵੇਂ ਬੀਸੀਸੀਆਈ ਪ੍ਰਧਾਨ ਵਜੋਂ ਚੋਣ
ਮਹਿਲਾ ਟੀਮ ਦੀ ਚੋਣ ਵਾਲੀ ਕਮੇਟੀ ਦੀ ਕਮਾਨ ਅਮਿਤਾ ਸ਼ਰਮਾ ਨੂੰ ਸੌਂਪੀ
ਮਿਥੂਨ ਮਨਹਾਸ (ਵਿਚਾਲੇ) ਤੇ ਬੀਸੀਸੀਆਈ ਦੇ ਆਨਰੇਰੀ ਖ਼ਜ਼ਾਨਚੀ ਪ੍ਰਭਤੇਜ ਸਿੰਘ ਭਾਟੀਆ ਮੁੰਬਈ ਵਿਚ ਬੀਸੀਸੀਆਈ ਦੀ ਜਨਰਲ ਬਾਡੀ ਮੀਟਿੰਗ ਲਈ ਪਹੁੰਚਦੇ ਹੋਏ। ਫੋਟੋ: ਪੀਟੀਆਈ
Advertisement
ਦਿੱਲੀ ਦੇ ਸਾਬਕਾ ਕਪਤਾਨ ਮਿਥੁਨ ਮਨਹਾਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਬੀਸੀਸੀਆਈ ਦੀ ਇਥੇ ਸਾਲਾਨਾ ਜਨਰਲ ਬਾਡੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਅਮਿਤਾ ਸ਼ਰਮਾ ਨੂੰ ਮਹਿਲਾ ਟੀਮ ਦੀ ਚੋਣ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।
ਮਨਹਾਸ (45) ਬੀਸੀਸੀਆਈ ਦੇ 37ਵੇਂ ਪ੍ਰਧਾਨ ਬਣ ਗਏ ਹਨ, ਉਹ ਰੌਜਰ ਬਿੰਨੀ ਦੀ ਥਾਂ ਲੈਣਗੇ ਜਿਨ੍ਹਾਂ ਪਿਛਲੇ ਮਹੀਨੇ 70 ਸਾਲ ਦੇ ਹੋਣ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਹਰਫਨਮੌਲਾ ਖਿਡਾਰੀ ਮਨਹਾਸ ਨੇ 1997-98 ਤੇ 2016-17 ਦਰਮਿਆਨ 157 ਪਹਿਲੀ ਸ਼੍ਰੇਣੀ, 130 ਲਿਸਟ ਏ ਤੇ 55 ਆਈਪੀਐੱਲ ਮੈਚ ਖੇਡੇ ਹਨ।
Advertisement
ਇਸ ਮਹੀਨੇ ਨਵੀਂ ਦਿੱਲੀ ਵਿਚ ਬੋਰਡ ਮੈਂਬਰਾਂ ਦੀ ਗੈਰਰਸਮੀ ਬੈਠਕ ਦੌਰਾਨ ਅਗਲੇ ਬੀਸੀਸੀਆਈ ਪ੍ਰਧਾਨ ਵਜੋਂ ਮਨਹਾਸ ਦੇ ਨਾਂ ’ਤੇ ਸਰਬਸੰਮਤੀ ਬਣ ਗਈ ਸੀ। ਮਨਹਾਸ ਦੇ ਨਾਂ 27 ਸੈਂਕੜੇ, 9714 ਪਹਿਲੀ ਸ਼੍ਰੇਣੀ ਦੌੜਾਂ ਤੇ ਲਿਸਟ ਏ ਮੈਚਾਂ ਵਿਚ 4126 ਦੌੜਾਂ ਹਨ।
Advertisement