ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਲਕੇ ਦਿੱਲੀ ’ਚ ਪ੍ਰਧਾਨ ਮੰਤਰੀ ਮੋਦੀ, CJI ਅਤੇ ਫੌਜ ਮੁਖੀ ਨੂੰ ਮਿਲੇਗਾ ਮੈਸੀ

ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਭਾਰਤ ਦੀ ਆਪਣੀ ਤਿੰਨ ਰੋਜ਼ਾ ਫੇਰੀ ਦੇ ਆਖਰੀ ਪੜਾਅ ਤਹਿਤ ਸੋਮਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਇਕ ਸੰਸਦ ਮੈਂਬਰ ਦੀ ਸਰਕਾਰੀ ਰਿਹਾਇਸ਼ ’ਤੇ ਥਲ ਸੈਨਾ ਮੁਖੀ ਤੇ ਭਾਰਤ ਦੇ ਚੀਫ਼...
ਲਿਓਨਲ ਮੈਸੀ। ਫੋਟੋ: ਏਪੀੇ/ਪੀਟੀਆਈ
Advertisement

ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਭਾਰਤ ਦੀ ਆਪਣੀ ਤਿੰਨ ਰੋਜ਼ਾ ਫੇਰੀ ਦੇ ਆਖਰੀ ਪੜਾਅ ਤਹਿਤ ਸੋਮਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਇਕ ਸੰਸਦ ਮੈਂਬਰ ਦੀ ਸਰਕਾਰੀ ਰਿਹਾਇਸ਼ ’ਤੇ ਥਲ ਸੈਨਾ ਮੁਖੀ ਤੇ ਭਾਰਤ ਦੇ ਚੀਫ਼ ਜਸਟਿਸ ਨੂੰ ਵੀ ਮਿਲੇਗਾ। ਮੰਨਿਆ ਜਾਂਦਾ ਹੈ ਕਿ ਇਹ ਸੰਸਦ ਮੈਂਬਰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਪ੍ਰਫੁੱਲ ਪਟੇਲ ਹਨ, ਜਿਨ੍ਹਾਂ ਨੇ ਤਿੰਨ ਵਾਰ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ।

ਮੈਸੀ ਸੋਮਵਾਰ ਸਵੇਰੇ 10.45 ਵਜੇ ਕੌਮੀ ਰਾਸ਼ਟਰੀ ਰਾਜਧਾਨੀ ਪਹੁੰਚੇਗਾ ਅਤੇ ਸ਼ਹਿਰ ਦੇ ਇੱਕ ਹੋਟਲ ਵਿੱਚ 50 ਮਿੰਟ ਦੇ ‘ਮੀਟ ਐਂਡ ਗ੍ਰੀਟ’ ਸੈਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਨਿਵਾਸ ਜਾਵੇਗਾ, ਜਿੱਥੇ ਉਹ ਮੋਦੀ ਨਾਲ 20 ਮਿੰਟ ਗੱਲਬਾਤ ਕਰੇਗਾ। ਮੈਸੀ ਦਾ ਅਗਲਾ ਪੜਾਅ ਇੱਕ ਸੰਸਦ ਮੈਂਬਰ ਦਾ ਨਿਵਾਸ ਹੋਵੇਗਾ, ਜਿੱਥੇ ਉਹ ਭਾਰਤ ਵਿੱਚ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਅਗਸਟਿਨ ਕੌਸੀਨੋ, ਸੀਜੇਆਈ ਜਸਟਿਸ ਸੂਰਿਆ ਕਾਂਤ ਅਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੂੰ ਮਿਲੇਗਾ।

Advertisement

ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ ਰਾਹੁਲ ਨਵੀਨ ਦੇ ਵੀ ਸੰਸਦ ਮੈਂਬਰ ਦੇ ਘਰ ਚੋਣਵੇਂ ਇਕੱਠ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ, ਜਿਸ ਵਿੱਚ ਚੋਣਵੇਂ ਉੱਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਣਗੇ। ਵੀਵੀਆਈਪੀਜ਼ ਨਾਲ ਮੁਲਾਕਾਤ ਤੋਂ ਬਾਅਦ, ਮੈਸੀ ਦਾ ਕਾਫਲਾ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਲਈ ਰਵਾਨਾ ਹੋਵੇਗਾ ਜਿੱਥੇ ਸਟਾਰ ਫੁਟਬਾਲਰ ਕੁਝ ਪ੍ਰੋਗਰਾਮਾਂ ਵਿਚ ਸ਼ਿਰਕਤ ਕਰੇਗਾ।

Advertisement
Tags :
Army ChiefCJILionel MessiMessi in DelhiMessi India TourPM Modiਸੀਜੇਆਈਖੇਡਾਂ ਦੀਆਂ ਖ਼ਬਰਾਂਦਿੱਲੀ ’ਚ ਮੈਸੀਪੰਜਾਬੀ ਖ਼ਬਰਾਂਪੀਐੱਮ ਮੋਦੀਪ੍ਰਫੁੱਲ ਪਟੇਲਲਿਓਨਲ ਮੈਸੀ
Show comments