ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀ ਆਰ ਪੀ ਐੱਫ ਤੇ ਭਾਰਤੀ ਰੇਲਵੇ ਵਿਚਾਲੇ ਮੈਚ ਬਰਾਬਰ

ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲੀਸ ਨੂੰ ਹਰਾਇਆ
ਪੰਜਾਬ ਪੁਲੀਸ ਦੇ ਖਿਡਾਰੀ ਤੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰਦਾ ਇੰਡੀਅਨ ਏਅਰ ਫੋਰਸ ਦਾ ਖਿਡਾਰੀ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ਪੁਲੀਸ ਦੀ ਟੀਮ ਨੂੰ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਅੱਜ ਇੰਡੀਅਨ ਏਅਰ ਫੋਰਸ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਪਿਆ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਗੇੜ ਦੇ ਦੂਜੇ ਮੈਚ ਵਿੱਚ ਸੀ ਆਰ ਪੀ ਐੱਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦੀਆਂ ਟੀਮਾਂ ਇਕ-ਇਕ ਦੀ ਬਰਾਬਰੀ ’ਤੇ ਰਹੀਆਂ। ਪਹਿਲਾ ਮੈਚ ਪੂਲ ‘ਬੀ’ ਵਿੱਚ ਇੰਡੀਅਨ ਏਅਰ ਫੋਰਸ ਅਤੇ 10 ਓਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲੀਸ ਦੀ ਟੀਮ ਦਰਮਿਆਨ ਖੇਡਿਆ ਗਿਆ। ਮੈਚ ਦੌਰਾਨ ਪੰਜਾਬ ਪੁਲੀਸ ਨੂੰ 13 ਪੈਨਲਟੀ ਕਾਰਨਰ ਮਿਲੇ ਪਰ ਏਅਰ ਫੋਰਸ ਦੇ ਗੋਲਕੀਪਰ ਪੁਨੰਨਾ ਪਾਲਨਗਡੇ ਨੇ ਭਾਰਤੀ ਟੀਮ ਦੇ ਕਪਤਾਨ ਓਲੰਪੀਅਨ ਹਰਮਨਪ੍ਰੀਤ ਸਿੰਘ ਤੇ ਓਲੰਪੀਅਨ ਰੁਪਿੰਦਰਪਾਲ ਸਿੰਘ ਵੱਲੋਂ ਲਾਏ ਸਾਰੇ ਪੈਨਲਟੀ ਕਾਰਨਰ ਬੇਕਾਰ ਕਰ ਦਿੱਤੇ। ਪੰਜਾਬ ਪੁਲੀਸ ਦੇ ਦੋ ਲੀਗ ਮੈਚਾਂ ਤੋਂ ਤਿੰਨ ਅੰਕ ਹਨ।

ਦੂਜਾ ਮੈਚ ਪੂਲ ‘ਏ’ ਵਿੱਚ ਸੀ ਆਰ ਪੀ ਐੱਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 0-0 ’ਤੇ ਬਰਾਬਰ ਸਨ। ਖੇਡ ਦੇ 57ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਸ਼੍ਰੀਆਸ ਭਾਵਿਕਦਾਸ ਦੂਬੇ ਨੇ ਗੋਲ ਕਰਕੇ ਸਕੋਰ 1-0 ਕੀਤਾ ਅਤੇ 59ਵੇਂ ਮਿੰਟ ਵਿੱਚ ਸੀ ਆਰ ਪੀ ਐੱਫ ਦੇ ਸ਼ਮਸ਼ੇਰ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨਾਂ ਓਲੰਪੀਅਨ ਗੁਰਮੇਲ ਸਿੰਘ, ਅਰਜੁਨ ਐਵਾਰਡੀ ਰਾਜਬੀਰ ਕੌਰ, ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਐੱਨ ਆਰ ਆਈ ਰਣਜੀਤ ਸਿੰਘ ਟੁੱਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

Advertisement

ਇਸ ਮੌਕੇ ਓਲੰਪੀਅਨ ਰਾਜਿੰਦਰ ਸਿੰਘ, ਓਲੰਪੀਅਨ ਮੁਖਬੈਨ ਸਿੰਘ, ਮੁਖਵਿੰਦਰ ਸਿੰਘ, ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐੱਲ ਆਰ ਨਈਅਰ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ, ਕੁਲਵਿੰਦਰ ਸਿੰਘ ਥਿਆੜਾ ਹਾਜ਼ਰ ਸਨ।

ਅੱਜ ਦੇ ਮੈਚ

ਭਾਰਤ ਪੈਟਰੋਲੀਅਮ ਬਨਾਮ ਬੀ ਐੱਸ ਐੱਫ ਜਲੰਧਰ: ਸ਼ਾਮ 4:30

ਇੰਡੀਅਨ ਆਇਲ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ: ਸ਼ਾਮ 5:45

Advertisement
Show comments