ਮੰਧਾਨਾ ‘ਮਹੀਨੇ ਦੀ ਸਰਵੋਤਮ ਖਿਡਾਰਨ’ ਪੁਰਸਕਾਰ ਲਈ ਨਾਮਜ਼ਦ
ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਈ ਸੀ ਸੀ ਦੀ ਅਕਤੂਬਰ ਮਹੀਨੇ ਦੀ ਸਰਵੋਤਮ ਮਹਿਲਾ ਖਿਡਾਰਨ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਮੰਧਾਨਾ ਦਾ ਇਸ ਪੁਰਸਕਾਰ ਲਈ ਮੁਕਾਬਲਾ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੌਲਵਾਰਟ ਅਤੇ ਆਸਟਰੇਲੀਆ ਦੀ ਹਮਲਾਵਰ ਬੱਲੇਬਾਜ਼ ਐਸ਼ਲੇ ਗਾਰਡਨਰ ਨਾਲ ਹੋਵੇਗਾ। ਸਮ੍ਰਿਤੀ ਨੇ ਇੱਕ ਸੈਂਕੜੇ ਅਤੇ ਇਕ ਨੀਮ ਸੈਂਕੜੇ ਸਦਕਾ ਟੂਰਨਾਮੈਂਟ ’ਚ 434 ਦੌੜਾਂ ਬਣਾਈਆਂ ਸਨ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਉਹ ਦੂਜੇ ਸਥਾਨ ’ਤੇ ਹੈ।
ਮਹੀਨੇ ਦੀ ਸਰਵੋਤਮ ਮਹਿਲਾ ਖਿਡਾਰਨ ਦੇ ਪੁਰਸਕਾਰ ਦੀ ਦੌੜ ’ਚ ਸ਼ਾਮਲ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੌਲਵਾਰਟ ਨੇ ਦੋ ਸੈਂਕੜਿਆਂ ਤੇ ਇੱਕ ਨੀਮ ਸੈਂਕੜੇ ਸਦਕਾ ਟੂਰਨਾਮੈਂਟ ’ਚ ਸਭ ਤੋਂ ਵੱਧ 571 ਦੌੜਾਂ ਬਣਾਈਆਂ ਸਨ।
ਵਿਸ਼ਵ ਕੱਪ ’ਚ ਸਭ ਤੋਂ ਵੱਧ ਦੌੜਾਂ ਦੇ ਬਣਾਉਣ ਦੇ ਮਾਮਲੇ ’ਚ ਆਸਟਰੇਲੀਆ ਦੀ ਐਸ਼ਲੇ ਗਾਰਡਨਰ ਤੀਜੇ ਸਥਾਨ ’ਤੇ ਰਹੀ ਜਿਸ ਨੇ ਦੋ ਸੈਂਕੜੇ ਜੜਦਿਆਂ ਕੁੱਲ 328 ਦੌੜਾਂ ਬਣਾਈਾਆਂ। ਗੇਂਦਬਾਜ਼ੀ ਮੁਹਾਜ਼ ’ਤੇ ਵਧੀਆ ਪ੍ਰਦਰਸ਼ਨ ਕਰਦਿਆਂ ਉਸ ਨੇ ਸੱਤ ਵਿਕਟਾਂ ਵੀ ਹਾਸਲ ਕੀਤੀਆਂ ਸਨ।
