ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੱਕ ਰੋਜ਼ਾ ਦਰਜਾਬੰਦੀ ’ਚ ਮੰਧਾਨਾ ਦੂਜੇ ਸਥਾਨ ’ਤੇ

ਦੁਬਈ: ਸ੍ਰੀਲੰਕਾ ਵਿੱਚ ਹਾਲ ਹੀ ’ਚ ਖ਼ਤਮ ਹੋਈ ਤਿਕੋਣੀ ਲੜੀ ਵਿੱਚ ਭਾਰਤ ਦੀ ਖਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਟਾਰ ਓਪਨਰ ਸਮ੍ਰਿਤੀ ਮੰਧਾਨਾ ਆਈਸੀਸੀ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਦੂਜੇ ਸਥਾਨ ’ਤੇ ਪਹੁੰਚ ਗਈ ਹੈ।...
Advertisement

ਦੁਬਈ: ਸ੍ਰੀਲੰਕਾ ਵਿੱਚ ਹਾਲ ਹੀ ’ਚ ਖ਼ਤਮ ਹੋਈ ਤਿਕੋਣੀ ਲੜੀ ਵਿੱਚ ਭਾਰਤ ਦੀ ਖਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਟਾਰ ਓਪਨਰ ਸਮ੍ਰਿਤੀ ਮੰਧਾਨਾ ਆਈਸੀਸੀ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਹੁਣ ਉਸ ਦੀਆਂ ਨਜ਼ਰਾਂ ਸਿਖਰਲੇ ਸਥਾਨ ’ਤੇ ਹਨ। ਉਹ ਆਖਰੀ ਵਾਰ 2019 ਵਿੱਚ ਨੰਬਰ ਇੱਕ ਬੱਲੇਬਾਜ਼ ਬਣੀ ਸੀ। ਮੰਧਾਨਾ ਨੇ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ’ਚ ਸਮਾਪਤ ਹੋਈ ਲੜੀ ਵਿੱਚ ਪੰਜ ਪਾਰੀਆਂ ’ਚ 264 ਦੌੜਾਂ ਬਣਾਈਆਂ ਅਤੇ ਉਹ ਲੜੀ ਦੀ ਦੂਜੀ ਸਭ ਤੋਂ ਸਫਲ ਬੱਲੇਬਾਜ਼ ਰਹੀ। ਸ੍ਰੀਲੰਕਾ ਖ਼ਿਲਾਫ਼ ਫਾਈਨਲ ਵਿੱਚ 101 ਗੇਂਦਾਂ ਵਿੱਚ 116 ਦੌੜਾਂ ਬਣਾਉਣ ਵਾਲੀ ਮੰਧਾਨਾ ਸਿਖਰਲੇ ਸਥਾਨ ’ਤੇ ਕਾਬਜ਼ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਡ ਤੋਂ ਸਿਰਫ਼ 11 ਰੇਟਿੰਗ ਅੰਕ ਪਿੱਛੇ ਹੈ। -ਪੀਟੀਆਈ

ਹਰਫਨਮੌਲਾ ਖਿਡਾਰਨਾਂ ’ਚ ਦੀਪਤੀ ਪੰਜਵੇਂ ਸਥਾਨ ’ਤੇ

ਹਰਫਨਮੌਲਾ ਖਿਡਾਰਨਾਂ ਦੀ ਦਰਜਾਬੰਦੀ ਵਿੱਚ ਆਸਟਰੇਲੀਆ ਦੀ ਐਸ਼ਲੇ ਗਾਰਡਨਰ ਸਿਖ਼ਰ ’ਤੇ ਕਾਬਜ਼ ਹੈ। ਭਾਰਤ ਦੀ ਦੀਪਤੀ ਸ਼ਰਮਾ ਇੱਕ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਦੱਖਣੀ ਅਫਰੀਕਾ ਦੀ ਕਲੋਏ ਟ੍ਰਾਇਓਨ (ਤਿੰਨ ਸਥਾਨ ਉੱਪਰ 11ਵੇਂ ਸਥਾਨ ’ਤੇ) ਅਤੇ ਡੀ ਕਲਰਕ (ਚਾਰ ਸਥਾਨ ਉੱਪਰ 12ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਹੋਇਆ ਹੈ। -ਪੀਟੀਆਈ

Advertisement

Advertisement
Show comments