ਮੰਦਾਨਾ ਬੱਲੇਬਾਜ਼ਾਂ ਦੀ ODI ਰੈਂਕਿੰਗ ਵਿੱਚ ਚੋਟੀ ’ਤੇ ਬਰਕਰਾਰ
ਸਟਾਰ ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਵਨਡੇ ਬੱਲੇਬਾਜ਼ੀ ਚਾਰਟ ਵਿੱਚ ਚੋਟੀ ’ਤੇ ਬਣੀ ਹੋਈ ਹੈ। ਪਰ ਭਾਰਤ ਅਤੇ ਸ਼੍ਰੀਲੰਕਾ ਵਿੱਚ ਚੱਲ ਰਹੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਵਿੱਚ ਦੋ ਅੰਡਰਪਰਫਾਰਮੈਂਸ (ਘੱਟ ਪ੍ਰਦਰਸ਼ਨ) ਦੇ ਬਾਅਦ ਇਸ ਹੁਨਰਮੰਦ ਬੱਲੇਬਾਜ਼ ਦੀ ਬੜ੍ਹਤ ਘੱਟ ਹੋ ਗਈ ਹੈ।
791 ਰੇਟਿੰਗ ਅੰਕਾਂ ਦੇ ਨਾਲ ਮੰਦਾਨਾ ਇੰਗਲੈਂਡ ਦੀ ਨੈਟ ਸਾਇਵਰ-ਬਰੰਟ ਤੋਂ 60 ਅੰਕ ਅੱਗੇ ਹੈ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਮੈਚਾਂ ਦੀ WODI ਸੀਰੀਜ਼ ਵਿੱਚ ਲਗਾਤਾਰ ਸੈਂਕੜੇ ਲਗਾਉਣ ਵਾਲੀ ਇਸ ਭਾਰਤੀ ਖਿਡਾਰਨ ਨੇ ਇਸ ਵੱਡੇ ਇਵੈਂਟ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ 8 ਅਤੇ ਪਾਕਿਸਤਾਨ ਦੇ ਖ਼ਿਲਾਫ਼ 23 ਦਾ ਯੋਗਦਾਨ ਦਿੱਤਾ ਹੈ।
ਆਸਟ੍ਰੇਲੀਆ ਦੀ ਬੈਥ ਮੂਨੀ 713 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।
ਹੋਰਨਾਂ ਖਿਡਾਰਨਾਂ ਦਾ ਰੈਂਕਿੰਗ ਵਿੱਚ ਵਾਧਾ
ਦੱਖਣੀ ਅਫਰੀਕਾ ਦੀ ਤਾਜ਼ਮਿਨ ਬ੍ਰਿਟਸ (706) ਅਤੇ ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ (697) ਨੇ ਨਿਊਜ਼ੀਲੈਂਡ ਦੇ ਖਿਲਾਫ ਵਿਸ਼ਵ ਕੱਪ ਵਿੱਚ ਸੈਂਕੜੇ ਲਗਾਉਣ ਤੋਂ ਬਾਅਦ ਕਾਫੀ ਫਾਇਦਾ ਉਠਾਇਆ ਹੈ ਅਤੇ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਪਹੁੰਚ ਕੇ ਮੰਧਾਨਾ ਦੇ ਫਰਕ ਨੂੰ ਘੱਟ ਕੀਤਾ ਹੈ।
ਉਧਰ ਇੰਗਲੈਂਡ ਦੀ ਸੋਫੀ ਐਕਲੇਸਟੋਨ 792 ਰੇਟਿੰਗ ਅੰਕਾਂ ਨਾਲ ਨਵੀਨਤਮ ਗੇਂਦਬਾਜ਼ੀ ਚਾਰਟ ਵਿੱਚ ਸਭ ਤੋਂ ਅੱਗੇ ਹੈ, ਜਦੋਂ ਕਿ ਸਪਿਨਰ ਦੀਪਤੀ ਸ਼ਰਮਾ (640) ਇੱਕ ਸਥਾਨ ਹੇਠਾਂ ਡਿੱਗ ਕੇ ਨੰਬਰ 6 ’ਤੇ ਹੈ ਅਤੇ ਚੋਟੀ ਦੇ-10 ਵਿੱਚ ਇਕਲੌਤੀ ਭਾਰਤੀ ਹੈ। -ਪੀਟੀਆਈ