ਮਾਨਸ ਧਾਮਨੇ ਜੂਨੀਅਰ ਵਿੰਬਲਡਨ ਚੈਂਪੀਅਨਸ਼ਿਪ ਲਈ ਕੁਆਲੀਫਾਈ
ਲੰਡਨ: ਨੌਜਵਾਨ ਭਾਰਤੀ ਟੈਨਿਸ ਖਿਡਾਰੀ ਮਾਨਸ ਧਾਮਨੇ ਨੇ ਅੱਜ 10ਵਾਂ ਦਰਜਾ ਹਾਸਲ ਤੁਰਕੀ ਦੇ ਅਤਾਕਨ ਕਰਾਹਨ ’ਤੇ ਜਿੱਤ ਦਰਜ ਕਰਕੇ ਵੱਕਾਰੀ ਵਿੰਬਲਡਨ ਚੈਂਪੀਅਨਸ਼ਿਪ ’ਚ ਲੜਕਿਆਂ ਦੇ ਸਿੰਗਲ ਮੁੱਖ ਡਰਾਅ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਇੱਕ ਹੋਰ ਭਾਰਤੀ ਖਿਡਾਰੀ ਆਰੀਅਨ...
Advertisement
ਲੰਡਨ: ਨੌਜਵਾਨ ਭਾਰਤੀ ਟੈਨਿਸ ਖਿਡਾਰੀ ਮਾਨਸ ਧਾਮਨੇ ਨੇ ਅੱਜ 10ਵਾਂ ਦਰਜਾ ਹਾਸਲ ਤੁਰਕੀ ਦੇ ਅਤਾਕਨ ਕਰਾਹਨ ’ਤੇ ਜਿੱਤ ਦਰਜ ਕਰਕੇ ਵੱਕਾਰੀ ਵਿੰਬਲਡਨ ਚੈਂਪੀਅਨਸ਼ਿਪ ’ਚ ਲੜਕਿਆਂ ਦੇ ਸਿੰਗਲ ਮੁੱਖ ਡਰਾਅ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਇੱਕ ਹੋਰ ਭਾਰਤੀ ਖਿਡਾਰੀ ਆਰੀਅਨ ਸ਼ਾਹ ਕੁਆਲੀਫਾਇਰ ਦੇ ਦੂਜੇ ਦੌਰ ’ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। 15 ਸਾਲਾ ਧਾਮਨੇ ਨੇ ਦੂਜੇ ਤੇ ਆਖਰੀ ਕੁਆਲੀਫਾਈ ਮੁਕਾਬਲੇ ’ਚ ਤੁਰਕੀ ਦੇ ਖਿਡਾਰੀ ਨੂੰ 6-2, 6-7, 10-8 ਨਾਲ ਹਰਾਇਆ। ਧਾਮਨੇ ਮੌਜੂਦਾ ਸੈਸ਼ਨ ’ਚ ਆਪਣਾ ਦੂਜਾ ਗਰੈਂਡ ਸਲੈਮ ਖੇਡੇਗਾ। ਉਸ ਨੇ ਇਸ ਸਾਲ ਆਸਟਰੇਲੀਆ ਓਪਨ ’ਚ ਵੀ ਚੁਣੌਤੀ ਪੇਸ਼ ਕੀਤੀ ਸੀ। -ਪੀਟੀਆਈ
Advertisement
Advertisement