ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Lords Test: ਇੰਗਲੈਂਡ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾਇਆ

ਪੰਜ ਮੈਚਾਂ ਦੀ ਲੜੀ ’ਚ ਮੇਜ਼ਬਾਨ ਟੀਮ 2-1 ਨਾਲ ਅੱਗੇ; ਭਾਰਤ ਦੀ ਟੀਮ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 170 ਦੌੜਾਂ ’ਤੇ ਆਊਟ; ਰਵਿੰਦਰ ਜਡੇਜਾ ਨੇ 61 ਦੌੜਾਂ ਦੀ ਨਾਬਾਦ ਪਾਰੀ ਖੇਡੀ; ਬੈਨ ਸਟੋਕਸ ਤੇ ਜੋਫ਼ਰਾ ਆਰਚਰ ਨੇ ਦੂਜੀ...
Advertisement
ਪੰਜ ਮੈਚਾਂ ਦੀ ਲੜੀ ’ਚ ਮੇਜ਼ਬਾਨ ਟੀਮ 2-1 ਨਾਲ ਅੱਗੇ; ਭਾਰਤ ਦੀ ਟੀਮ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 170 ਦੌੜਾਂ ’ਤੇ ਆਊਟ; ਰਵਿੰਦਰ ਜਡੇਜਾ ਨੇ 61 ਦੌੜਾਂ ਦੀ ਨਾਬਾਦ ਪਾਰੀ ਖੇਡੀ; ਬੈਨ ਸਟੋਕਸ ਤੇ ਜੋਫ਼ਰਾ ਆਰਚਰ ਨੇ ਦੂਜੀ ਪਾਰੀ ਵਿਚ 3- 3 ਵਿਕਟਾਂ ਲਈਆਂ

ਲੰਡਨ, 14 ਜੁਲਾਈ

ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਅੱਜ ਇਥੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ 22 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੀਮ ਦੂਜੀ ਪਾਰੀ ਵਿਚ ਜਿੱਤ ਲਈ ਮਿਲੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 74.5 ਓਵਰਾਂ ਵਿਚ 170 ਦੌੜਾਂ ’ਤੇ ਆਊਟ ਹੋ ਗਈ। ਖੱਬੇ ਹੱਥ ਦਾ ਬੱਲੇਬਾਜ਼ ਰਵਿੰਦਰ ਜਡੇਜਾ 61 ਦੌੜਾਂ ਨਾਲ ਨਾਬਾਦ ਤੇ ਟੀਮ ਲਈ ਟੌਪ ਸਕੋਰਰ ਰਿਹਾ। ਭਾਰਤ ਨੇ ਇਕ ਸਮੇਂ 112 ਦੌੜਾਂ ’ਤੇ ਅੱਠ ਵਿਕਟਾਂ ਗੁਆ ਲਈਆਂ ਸਨ, ਪਰ ਫਿਰ ਜਸਪ੍ਰੀਤ ਬੁਮਰਾਹ (54 ਗੇਂਦਾਂ ’ਤੇ ਪੰਜ ਦੌੜਾਂ) ਤੇ ਮੁਹੰਮਦ ਸਿਰਾਜ (30 ਗੇਂਦਾਂ ’ਤੇ 4 ਦੌੜਾਂ) ਨੇ ਕਰੀਜ਼ ’ਤੇ ਟਿਕ ਕੇ ਦੂਜੇ ਸਿਰੇ ’ਤੇ ਜਡੇਜਾ ਦਾ ਬਾਖੂਬੀ ਸਾਥ ਦਿੱਤਾ ਤੇ ਭਾਰਤੀ ਟੀਮ ਇੰਗਲੈਂਡ ਵੱਲੋਂ ਦਿੱਤੇ ਟੀਚੇ ਦੇ ਨੇੜੇ ਪੁੱਜਣ ਵਿਚ ਸਫ਼ਲ ਰਹੀ। ਇਸ ਜਿੱਤ ਨਾਲ ਇੰਗਲੈਂਡ ਦੀ ਟੀਮ ਪੰਜ ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੋ ਗਈ ਹੈ। ਲੜੀ ਦਾ ਚੌਥਾ ਟੈਸਟ ਮੈਚ 23 ਜੁਲਾਈ ਤੋਂ ਖੇਡਿਆ ਜਾਵੇਗਾ। ਸੰਖੇਪ ਸਕੋਰ: ਇੰਗਲੈਂਡ ਪਹਿਲੀ ਪਾਰੀ 387,ਦੂਜੀ ਪਾਰੀ 192; ਭਾਰਤ ਪਹਿਲੀ ਪਾਰੀ 387, ਦੂਜੀ ਪਾਰੀ 170।

Advertisement

Advertisement