‘ਸਭ ਲਈ ਨਿਆਂ’ ਥੀਮ ਤਹਿਤ ਦਿੱਲੀ ਵਿਚ ਵਕੀਲਾਂ ਦੀ ਵਾਕਾਥੌਨ
ਸੀਜੇਆਈ ਤੇ SCBA ਮੁਖੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ(ਸੱਜਿਓਂ ਦੂਜੇ) ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ(ਖੱਬਿਓਂ ਦੂਜੇ) ਸੁਪਰੀਮ ਕੋਰਟ ਅਹਾਤੇ ਤੋਂ ਵਕੀਲਾਂ ਦੇ ਵਾਕਾਥੌਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ। ਫੋਟੋ: ਪੀਟੀਆਈ
Advertisement
ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (SCBA) ਦੇ ਮੁਖੀ ਵਿਕਾਸ ਸਿੰਘ ਨੇ ਐਤਵਾਰ ਨੂੰ ਸੁਪਰੀਮ ਕੋਰਟ ਕੰਪਲੈਕਸ ਤੋਂ ਇੰਡੀਆ ਗੇਟ ਤੱਕ ਵਕੀਲਾਂ ਦੇ ਵਾਕਾਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘ਸਭ ਲਈ ਨਿਆਂ’ ਥੀਮ ਵਾਲੇ ਇਸ ਵਾਕਾਥੌਨ ਦਾ ਆਯੋਜਨ SCBA ਵੱਲੋਂ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਜਸਟਿਸ ਵਿਕਰਮ ਨਾਥ, ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਜਸਟਿਸ ਸੰਜੇ ਕਰੋਲ ਵਰਗੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਵੀ ਮੌਜੂਦ ਸਨ। ਸੈਂਕੜੇ ਵਕੀਲ ਵਾਕਾਥੌਨ ਵਿੱਚ ਸ਼ਾਮਲ ਹੋਏ।
Advertisement
Advertisement
