ਜਪਾਨ ਮਾਸਟਰਜ਼ ’ਚ ਲਕਸ਼ੈ ਦੀ ਜੇਤੂ ਸ਼ੁਰੂਆਤ
ਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸੱਤਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਜਪਾਨ ਦੇ ਕੋਕੀ ਵਤਨਾਬੇ ਨੂੰ ਸਿੱਧੇ ਸੈੱਟਾਂ ਵਿੱਚ 21-12,...
Advertisement
ਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਸੱਤਵਾਂ ਦਰਜਾ ਪ੍ਰਾਪਤ ਲਕਸ਼ੈ ਨੇ ਜਪਾਨ ਦੇ ਕੋਕੀ ਵਤਨਾਬੇ ਨੂੰ ਸਿੱਧੇ ਸੈੱਟਾਂ ਵਿੱਚ 21-12, 21-16 ਨਾਲ ਹਰਾਉਣ ਲਈ ਸਿਰਫ਼ 39 ਮਿੰਟ ਦਾ ਸਮਾਂ ਲਿਆ। ਉਸ ਦਾ ਅਗਲਾ ਮੁਕਾਬਲਾ ਸਿੰਗਾਪੁਰ ਦੇ ਜੀਆ ਹੇਂਗ ਜੇਸਨ ਤੇਹ ਅਤੇ ਕੈਨੇਡਾ ਦੇ ਵਿਕਟਰ ਲਾਈ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇੱਕ ਹੋਰ ਭਾਰਤੀ ਖਿਡਾਰੀ ਕਿਰਨ ਜੌਰਜ ਨੂੰ ਮਲੇਸ਼ੀਆ ਦੇ ਜਿੰਗ ਹਾਂਗ ਕੋਕ ਹੱਥੋਂ 20-22, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਇਸੇ ਤਰ੍ਹਾਂ, ਰੋਹਨ ਕਪੂਰ ਅਤੇ ਰੁਤਵਿਕਾ ਸ਼ਿਵਾਨੀ ਗਾਦੇ ਦੀ ਮਿਕਸਡ ਡਬਲਜ਼ ਜੋੜੀ ਵੀ ਸਖ਼ਤ ਮੁਕਾਬਲੇ ਤੋਂ ਬਾਅਦ ਪਹਿਲੇ ਗੇੜ ’ਚੋਂ ਬਾਹਰ ਹੋ ਗਈ।
Advertisement
Advertisement
