ਇਕ ਰੋਜ਼ਾ ਲੜੀ ਲਈ ਕੇ ਐੱਲ ਰਾਹੁਲ ਨੂੰ ਕਪਤਾਨ ਬਣਾਇਆ
ਸ਼ੁਭਮਨ ਗਿੱਲ ਦੇ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਰਾਹੁਲ ਨੂੰ ਕਮਾਨ ਸੌਂਪੀ
Advertisement
ਬੀਸੀਸੀਆਈ ਨੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਸੀਨੀਅਰ ਬੱਲੇਬਾਜ਼ ਕੇ.ਐਲ. ਰਾਹੁਲ ਨੂੰ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਵਿਚ ਸੱਟ ਲੱਗਣ ਕਾਰਨ ਸ਼ੁਭਮਨ ਗਿੱਲ ਸੀਰੀਜ਼ ਤੋਂ ਬਾਹਰ ਹੋ ਗਿਆ ਸੀ ਜਿਸ ਤੋਂ ਬਾਅਦ ਰਾਹੁਲ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ।
ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਉਪ ਕਪਤਾਨ ਐਲਾਨਿਆ ਗਿਆ ਹੈ। ਇਕ ਰੋਜ਼ਾ ਮੈਚ 30 ਨਵੰਬਰ ਨੂੰ ਰਾਂਚੀ ਵਿੱਚ ਹੋਵੇਗਾ। ਇਸ ਤੋਂ ਬਾਅਦ ਰਾਏਪੁਰ (3 ਦਸੰਬਰ) ਅਤੇ ਵਿਸ਼ਾਖਾਪਟਨਮ (6 ਦਸੰਬਰ) ਵਿੱਚ ਮੈਚ ਹੋਣਗੇ।
Advertisement
ਭਾਰਤ ਦੀ ਇੱਕ ਰੋਜ਼ਾ ਟੀਮ: ਰੋਹਿਤ ਸ਼ਰਮਾ, ਯਸ਼ੱਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਕੇ.ਐਲ. ਰਾਹੁਲ (ਕਪਤਾਨ), ਰਿਸ਼ਭ ਪੰਤ ਉਪ ਕਪਤਾਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਾਵਿੰਦਰ ਜਡੇਜਾ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਰਿਤੁਰਾਜ ਗਾਇਕਵਾੜ, ਪ੍ਰਸਿਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਧਰੁਵ ਜੁਰੇਲ।
Advertisement
