ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੀਨੀਆ ਦੇ ਮਟਾਟਾ ਤੇ ਰੇਂਗੇਰੁਕ ਨੇ ਜਿੱਤੀ ਦਿੱਲੀ ਹਾਫ਼ ਮੈਰਾਥਨ

ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੇ ਐਲੀਟ ਵਰਗ ਵਿੱਚ ਕ੍ਰਮਵਾਰ ਅਭਿਸ਼ੇਕ ਪਾਲ ਅਤੇ ਸੀਮਾ ਸਭ ਤੋਂ ਤੇਜ਼
ਸੋਨ ਤਗਮਾ ਜੇਤੂ ਕੀਨੀਆ ਦਾ ਐਲੇਕਸ ਮਟਾਟਾ (ਵਿਚਾਲੇ), ਚਾਂਦੀ ਤਗਮਾ ਜੇਤੂ ਇਥੋਪੀਆ ਦਾ ਬੋਏਲਿਨ ਟੇਸ਼ਾਗਰ (ਖੱਬੇ), ਅਤੇ ਕਾਂਸੀ ਤਗਮਾ ਜੇਤੂ ਕੀਨੀਆ ਦਾ ਜੇਮਜ਼ ਕਿਪਕੋਗੇਈ। ਫੋਟੋ: ਪੀਟੀਆਈ
Advertisement

Delhi Half Marathon ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕ ਐਲੇਕਸ ਮਟਾਟਾ ਅਤੇ ਲਿਲੀਅਨ ਕਸਾਇਤ ਰੇਂਗੇਰੁਕ ਨੇ ਐਤਵਾਰ ਨੂੰ ਇੱਥੇ ਵੇਦਾਂਤਾ ਦਿੱਲੀ ਹਾਫ ਮੈਰਾਥਨ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਐਲੀਟ ਦੌੜ ਜਿੱਤੀ।

ਮਟਾਟਾ, ਜੋ ਪਿਛਲੇ ਸਾਲ ਦੂਜੇ ਸਥਾਨ ’ਤੇ ਰਿਹਾ ਸੀ, ਨੇ  59.50 ਸਕਿੰਟ ਦਾ ਸਮਾਂ ਕੱਢ ਕੇ ਬੋਏਲਿਨ ਟੇਸ਼ਾਗਰ (1:00:22 ਸਕਿੰਟ) ਅਤੇ ਜੇਮਸ ਕਿਪਕੋਗੇਈ (1:00:25 ਸਕਿੰਟ) ਤੋਂ ਅੱਗੇ ਰਿਹਾ। ਦੂਜੇ ਪਾਸੇ ਰੇਂਗੇਰੁਕ ਨੇ 1:07.20 ਸਕਿੰਟ ਦਾ ਸਮਾਂ ਕੱਢ ਕੇ ਮਹਿਲਾ ਖਿਤਾਬ ਜਿੱਤਿਆ। ਮੇਲਾਲ ਸਿਯੂਮ ਬਿਰਾਟੂ (1:07:21 ਸਕਿੰਟ) ਅਤੇ ਮੁਲਤ ਟੇਕਲੇ (1:07:29 ਸਕਿੰਟ) ਦੀ ਇਥੋਪਿਆਈ ਜੋੜੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀ।

Advertisement

ਅਭਿਸ਼ੇਕ ਪਾਲ ਅਤੇ ਸੀਮਾ ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੇ ਐਲੀਟ ਵਰਗ ਵਿੱਚ ਸਭ ਤੋਂ ਤੇਜ਼ ਰਹੇ, ਜਿਨ੍ਹਾਂ ਨੇ ਕ੍ਰਮਵਾਰ 1:04:17 ਸਕਿੰਟ ਅਤੇ 1:11:23 ਸਕਿੰਟ ਦਾ ਸਮਾਂ ਕੱਢਿਆ। ਦਿੱਲੀ ਹਾਫ ਮੈਰਾਥਨ, ਜੋ ਕਿ ਆਪਣੇ 20ਵੇਂ ਐਡੀਸ਼ਨ ਵਿੱਚ ਹੈ, ਵਿਚ 260,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤ ਜਾਂਦੀ ਹੈ। ਮੈਰਾਥਨ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

Advertisement
Tags :
Delhi Half MarathonMatataRengerukਦਿੱਲੀ ਹਾਫ਼ ਮੈਰਾਥਨਮਟਾਟਾਰੇਂਗੇਰੁਕ
Show comments