ਜੂਨੀਅਰ ਵਿਸ਼ਵ ਕੱਪ: ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ 50 ਮੀਟਰ ਰਾਈਫਲ ’ਚ ਤਿੰਨੇ ਤਗ਼ਮੇ ਜਿੱਤੇ
ਹਾਲ ਹੀ ’ਚ ਕਜ਼ਾਖਸਤਾਨ ’ਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਸ ’ਚ ਜੂਨੀਅਰ ਵਰਗ ’ਚ ਸੋਨ ਤਗਮਾ ਜਿੱਤਣ ਵਾਲੀ ਅਨੁਸ਼ਕਾ ਠੋਕੁਰ ਨੇ ਇੱਥੇ ਡਾ. ਕਰਨੀ ਸਿੰਘ ਰੇਂਜ ’ਚ 621.6 ਅੰਕਾਂ ਨਾਲ ਸੋਨ ਤਗਮਾ ਜਿੱਤਿਆ। ਇਸ ਗ਼ੈਰ-ਓਲੰਪਿਕਸ ਮੁਕਾਬਲੇ ’ਚ ਅੰਸ਼ਿਕਾ ਨੇ 619.2 ਅੰਕਾਂ ਨਾਲ ਚਾਂਦੀ ਅਤੇ ਆਧਿਆ ਅਗਰਵਾਲ ਨੇ 615.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ।
ਪੁਰਸ਼ਾਂ ਦੇ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ’ਚ ਦੀਪੇਂਦਰ ਸਿੰਘ ਸ਼ੇਖਾਵਤ ਨੇ 617.9 ਅੰਕਾਂ ਨਾਲ ਚਾਂਦੀ ਦਾ ਤੇ ਰੋਹਿਤ ਕਨਯਾਨ ਨੇ 616.3 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਮੁਕਾਬਲੇ ’ਚ ਸੋਨ ਤਗ਼ਮਾ ਵਿਅਕਤੀਗਤ ਨਿਊਟਰਲ ਅਥਲੀਟ (ਏ ਆਈ ਐੱਨ) ਕਾਮਿਲ ਨੁਰੀਆਖਮੇਤੋਵ (618.9 ਅੰਕ) ਨੇ
ਨੇ ਹਾਸਲ ਕੀਤਾ। ਮੁਕਾਬਲੇ ’ਚ ਤਿੰਨ ਹੋਰ ਭਾਰਤੀ ਨਿਸ਼ਾਨੇਬਾਜ਼ ਨਿਤਿਨ ਵਾਘਮਾਰੇ, ਕੁਸ਼ਾਗਰਾ ਸਿੰਘ ਅਤੇ ਕੁਨਾਲ ਸ਼ਰਮਾ ਕ੍ਰਮਵਾਰ 5ਵੇਂ, 8ਵੇਂ, ਤੇ 11ਵੇਂ ਸਥਾਨ ’ਤੇ ਰਹੇ। ਪੁਰਸ਼ਾਂ ਤੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਸ਼ੁੱਕਰਵਾਰ ਨੂੰ ਹੋਣਗੇ।