ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੂਨੀਅਰ ਮਹਿਲਾ ਹਾਕੀ ਨੇ ਟੀਮ ਨੇ ਉਰੂਗਏ ਨੂੰ ਹਰਾਇਆ

ਨਵੀਂ ਦਿੱਲੀ, 1 ਜੂਨਭਾਰਤ ਨੇ ਅਰਜਟੀਨਾ ਦੇ ਰੋਸਾਰੀਓ ’ਚ ਜੂਨੀਅਰ ਮਹਿਲਾ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਦੇ ਪੰਜਵੇਂ ਮੈਚ ’ਚ ਬੇਹੱਦ ਰੋਮਾਂਚਕ ਮੁਕਾਬਲੇ ਦੌਰਾਨ ਉਰੂਗਏ ਨੂੰ ਸ਼ੂਟਆਊਟ ’ਚ 3.1 ਨਾਲ ਹਰਾ ਦਿੱਤਾ। ਨਿਰਧਾਰਿਤ ਸਮੇਂ ਤੱਕ ਸਕੋਰ 2.2 ਦੀ ਬਰਾਬਰੀ ’ਤੇ...
Advertisement
ਨਵੀਂ ਦਿੱਲੀ, 1 ਜੂਨਭਾਰਤ ਨੇ ਅਰਜਟੀਨਾ ਦੇ ਰੋਸਾਰੀਓ ’ਚ ਜੂਨੀਅਰ ਮਹਿਲਾ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਦੇ ਪੰਜਵੇਂ ਮੈਚ ’ਚ ਬੇਹੱਦ ਰੋਮਾਂਚਕ ਮੁਕਾਬਲੇ ਦੌਰਾਨ ਉਰੂਗਏ ਨੂੰ ਸ਼ੂਟਆਊਟ ’ਚ 3.1 ਨਾਲ ਹਰਾ ਦਿੱਤਾ। ਨਿਰਧਾਰਿਤ ਸਮੇਂ ਤੱਕ ਸਕੋਰ 2.2 ਦੀ ਬਰਾਬਰੀ ’ਤੇ ਰਿਹਾ। ਭਾਰਤ ਲਈ ਟੀਮ ਦੀ ਉਪ ਕਪਤਾਨ ਹੀਨਾ ਨੇ ਦਸਵੇਂ ਅਤੇ ਲਾਲਰਿੰਪੁਲੀ ਨੇ 24ਵੇਂ ਮਿੰਟ ’ਚ ਗੋਲ ਕੀਤਾ। ਦੂਜੇ ਪਾਸੇ ਸ਼ੂਟਆਊਟ ’ਚ ਗੀਤਾ, ਕਨਿਕਾ ਅਤੇ ਲਾਲਥਾਂਟਲੁਆਗੀ ਨੇ ਗੋਲ ਕੀਤੇ। ਉਰੂਗਏ ਲਈ 54ਵੇਂ ਮਿੰਟ ’ਚ ਇਨੇਮ ਡੇ ਪੋਸਾਦਾਸ ਅਤੇ ਉਸ ਤੋਂ ਤਿੰਨ ਮਿੰਟ ਬਾਅਦ ਮਿਲਾਗ੍ਰੋਸ ਨੇ ਗੋਲ ਕੀਤੇ। ਸ਼ੂਟਆਊਟ ’ਚ ਉਰੂਗਏ ਦੀ ਟੀਮ ਇਕ ਹੀ ਗੋਲ ਸਕੀ। ਭਾਰਤ ਦਾ ਅਗਲਾ ਮੈਚ ਅਰਜਨਟੀਨਾ ਨਾਲ ਹੋਵੇਗਾ। -ਪੀਟੀਆਈ

 

Advertisement

 

Advertisement