ਜੂਨੀਅਰ ਨਿਸ਼ਾਨੇਬਾਜ਼ੀ: ਅਨੁਸ਼ਕਾ ਨੇ ਦੂਜਾ ਸੋਨ ਤਗਮਾ ਜਿੱਤਿਆ
ਪੁਰਸ਼ ਵਰਗ ’ਚ ਐਂਡਰੀਅਨ ਨੇ ਚਾਂਦੀ ਜਿੱਤੀ
Advertisement
ਉੱਭਰਦੀ ਨਿਸ਼ਾਨੇਬਾਜ਼ ਅਨੁਸ਼ਕਾ ਠੋਕੁਰ ਨੇ ਅੱਜ ਇੱਥੇ ਆਈ ਐੱਸ ਐੱਸ ਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ-ਪੁਜੀਸ਼ਨਜ਼ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਦਿਆਂ ਦੂਜਾ ਸੋਨ ਤਗ਼ਮਾ ਜਿੱਤਿਆ ਜਦਕਿ ਐਂਡਰੀਅਨ ਕਰਮਾਕਰ ਨੇ ਇਸੇ ਈਵੈਂਟ ਦੇ ਪੁਰਸ਼ਾਂ ਦੇ ਮੁਕਾਬਲੇ ’ਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਨਾਲ ਟੂਰਨਾਮੈਂਟ ’ਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ 13 ਹੋ ਗਈ ਹੈ, ਜਿਸ ’ਚ ਚਾਰ ਸੋਨ, ਛੇ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਵਿਅਕਤੀਗਤ ਨਿਊਟਰਲ ਅਥਲੀਟ ਤਿੰਨ ਸੋਨ, ਇੱਕ ਚਾਂਦੀ ਤੇ ਕਾਂਸੀ ਦੇ ਦੋ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਹਨ ਜਦਕਿ ਇਟਲੀ ਦੋ ਸੋਨੇ ਤੇ ਚਾਂਦੀ ਦੇ ਇੱਕ ਤਗ਼ਮੇ ਨਾਲ ਤੀਜੇ ਸਥਾਨ ’ਤੇ ਹੈ।
Advertisement
Advertisement