ਜੂਨੀਅਰ ਬੈਡਮਿੰਟਨ: ਵਿਅਕਤੀਗਤ ਵਰਗ ’ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
ਲਾਲਥਾਜ਼ੁਆਲਾ ਹਮਰ ਅਤੇ ਵੇਨਾਲਾ ਕੇ ਦੀ ਅਗਵਾਈ ਹੇਠ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਅੱਜ ਇੱਥੇ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਆਪਣੀ ਵਿਅਕਤੀਗਤ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਕਾਂਸੇ ਦਾ ਤਗ਼ਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ...
Advertisement
ਲਾਲਥਾਜ਼ੁਆਲਾ ਹਮਰ ਅਤੇ ਵੇਨਾਲਾ ਕੇ ਦੀ ਅਗਵਾਈ ਹੇਠ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਅੱਜ ਇੱਥੇ ਬੀ ਡਬਲਿਊ ਐੱਫ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਆਪਣੀ ਵਿਅਕਤੀਗਤ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਕਾਂਸੇ ਦਾ ਤਗ਼ਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਦਰਜਾ ਪ੍ਰਾਪਤ ਭਾਰਤੀ ਖਿਡਾਰੀਆਂ ਨੂੰ ਸ਼ੁਰੂਆਤੀ ਦੌਰ ਵਿੱਚ ਬਾਈ ਮਿਲਿਆ ਹੈ, ਜਦਕਿ ਬਾਕੀ ਖਿਡਾਰੀਆਂ ਨੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿੱਚ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ।
ਹਮਰ ਮੁਕਾਬਲੇ ਵਿੱਚ ਉਤਰਨ ਵਾਲਾ ਪਹਿਲਾ ਭਾਰਤੀ ਸੀ ਅਤੇ ਮਿਜ਼ੋਰਮ ਦੇ ਇਸ ਖਿਡਾਰੀ ਨੇ ਯੂਗਾਂਡਾ ਦੇ ਡੈਨਿਸ ਮੁਕਾਸਾ ਨੂੰ ਸਿਰਫ਼ 14 ਮਿੰਟਾਂ ਵਿੱਚ 15-4, 15-4 ਨਾਲ ਹਰਾ ਦਿੱਤਾ। ਗਿਆਨ ਦੱਤੂ ਟੀਟੀ ਨੇ ਲੜਕਿਆਂ ਦੇ ਸਿੰਗਲਜ਼ ਵਰਗ ਵਿੱਚ ਹੰਗਰੀ ਦੇ ਮਿਲਾਨ ਮੇਸਟਰਹਾਜ਼ੀ ਖ਼ਿਲਾਫ਼ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 5-15, 15-7, 15-7 ਨਾਲ ਜਿੱਤ ਦਰਜ ਕੀਤੀ। ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਵੇਨਾਲਾ ਨੇ ਲੜਕੀਆਂ ਦੇ ਸਿੰਗਲਜ਼ ਵਰਗ ਦੇ ਸ਼ੁਰੂਆਤੀ ਗੇੜ ਵਿੱਚ ਆਇਰਲੈਂਡ ਦੀ ਸਿਓਫਰਾ ਫਲਿਨ ਨੂੰ ਇੱਕਪਾਸੜ ਮੁਕਾਬਲੇ ਵਿੱਚ 15-1, 15-6 ਨਾਲ ਮਾਤ ਦਿੱਤੀ।
Advertisement
Advertisement