ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਈਐੱਸਐੱਸਐੱਫ ਵਿਸ਼ਵ ਕੱਪ: ਗਨੀਮਤ ਪੰਜਵੇਂ ਸਥਾਨ ’ਤੇ

ਦੋਹਾ, 23 ਨਵੰਬਰ ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ ਅੱਜ ਇੱਥੇ ਪਹਿਲੀ ਵਾਰ ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਦੀ ਤਗ਼ਮਾ ਦੌੜ ਵਿੱਚ ਜਗ੍ਹਾ ਬਣਾਈ ਪਰ ਲੁਸੈਲ ਨਿਸ਼ਾਨੇਬਾਜ਼ੀ ਰੇਂਜ ਵਿੱਚ ਮਹਿਲਾ ਸਕੀਟ ਮੁਕਾਬਲੇ ’ਚ ਪੰਜਵੇਂ ਸਥਾਨ ’ਤੇ ਰਹੀ। ਗਨੀਮਤ ਨੇ ਇਸ ਦੌਰਾਨ ਇਸ...
Advertisement

ਦੋਹਾ, 23 ਨਵੰਬਰ

ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ ਅੱਜ ਇੱਥੇ ਪਹਿਲੀ ਵਾਰ ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਦੀ ਤਗ਼ਮਾ ਦੌੜ ਵਿੱਚ ਜਗ੍ਹਾ ਬਣਾਈ ਪਰ ਲੁਸੈਲ ਨਿਸ਼ਾਨੇਬਾਜ਼ੀ ਰੇਂਜ ਵਿੱਚ ਮਹਿਲਾ ਸਕੀਟ ਮੁਕਾਬਲੇ ’ਚ ਪੰਜਵੇਂ ਸਥਾਨ ’ਤੇ ਰਹੀ। ਗਨੀਮਤ ਨੇ ਇਸ ਦੌਰਾਨ ਇਸ ਸਾਲ ਆਈਐੱਸਐੱਸਐੱਫ ਮੁਕਾਬਲੇ ਵਿੱਚ ਤੀਜੀ ਵਾਰ 120 ਦੇ ਕੌਮੀ ਰਿਕਾਰਡ ਦੀ ਬਰਾਬਰੀ ਕੀਤੀ। ਉਹ ਪੰਜਵੇਂ-ਛੇਵੇਂ ਸਥਾਨ ਦੇ ਕੁਆਲੀਫਿਕੇਸ਼ਨ ਸ਼ੂਟ ਆਫ ਵਿੱਚ ਅਮਰੀਕਾ ਦੀ ਦਾਨੀਆ ਜੋਅ ਵਿੱਜੀ ਤੋਂ ਪੱਛੜ ਗਈ।

Advertisement

ਗਨੀਮਤ ਨੇ ਬੁੱਧਵਾਰ ਨੂੰ ਕੁਆਲੀਫਿਕੇਸ਼ਨ ਵਿੱਚ 24, 24 ਅਤੇ 24 ਦੀ ਸੀਰੀਜ਼ ਮਗਰੋਂ ਅੱਜ 23 ਅਤੇ 25 ਦੀ ਸੀਰੀਜ਼ ਨਾਲ ਸਿਖਰਲੇ ਛੇ ਵਿੱਚ ਜਗ੍ਹਾ ਬਣਾਈ। ਕਜ਼ਾਖਸਤਾਨ ਦੀ ਅਸੇਮ ਓਰੀਨਬੇਅ ਨੇ ਸੋਨ, ਜਦਕਿ ਇਟਲੀ ਦੀ ਚਿਆਰਾ ਡੀ ਮਾਰਜ਼ਿਆਨਟੋਨਿਓ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਦਾਨੀਆ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਫਾਈਨਲ ਵਿੱਚ ਅਸੇਮ ਨੇ 60 ਵਿੱਚੋਂ 51 ਅੰਕ ਹਾਸਲ ਕੀਤੇ, ਜਦਕਿ ਚਿਆਰਾ ਨੇ 50 ਅੰਕ ਬਣਾਏ। ਚੀਨ ਦੀ ਜਿਆਂਗ ਯਿਟਿੰਗ ਛੇਵੇਂ ਗੇੜ ਮਗਰੋਂ ਬਾਹਰ ਹੋਣ ਵਾਲੀ ਪਹਿਲੀ ਨਿਸ਼ਾਨੇਬਾਜ਼ ਰਹੀ। ਦਾਨੀਆ ਅਤੇ ਗਨੀਮਤ ਨੇ ਵੀ ਉਸ ਸਮੇਂ ਉਸ ਦੇ ਬਰਾਬਰ 15 ਨਿਸ਼ਾਨੇ ਲਗਾਏ ਸੀ ਪਰ ਬਿਹਤਰ ‘ਬਿੱਬ ਨੰਬਰ’ ਕਾਰਨ ਅੱਗੇ ਵਧੀਆਂ।

ਭਾਰਤੀ ਨਿਸ਼ਾਨੇਬਾਜ਼ ਹਾਲਾਂਕਿ ਦੂਜੇ ਅਲਿਮੀਨੇਸ਼ਨ ਦੀ ਰੁਕਾਵਟ ਨੂੰ ਪਾਰ ਕਰਨ ਵਿੱਚ ਫੇਲ੍ਹ ਰਹੀ ਅਤੇ 23 ਅੰਕ ਨਾਲ ਤਗ਼ਮਾ ਦੌੜ ਵਿੱਚੋਂ ਬਾਹਰ ਹੋ ਗਈ। ਪੁਰਸ਼ ਟਰੈਪ ਮੁਕਾਬਲੇ ਵਿੱਚ ਪ੍ਰਿਥਵੀਰਾਜ ਤੋਂਡਈਮਾਨ ਦੋ ਦਿਨ ਵਿੱਚ ਪੰਜ ਸੀਰੀਜ਼ ’ਚ ਬਰਾਬਰ 23 ਅੰਕ ਕੁੱਲ 115 ਅੰਕਾਂ ਨਾਲ 13ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਅਨੀਸ਼ ਪਹਿਲੇ ਦਿਨ ਪ੍ਰੀਸਿਜ਼ਨ ਗੇੜ ਮਗਰੋਂ 292 ਅੰਕਾਂ ਨਾਲ ਚੌਥੇ ਸਥਾਨ ’ਤੇ ਚੱਲ ਰਿਹਾ ਹੈ। ਉਹ ਸ਼ੁੱਕਰਵਾਰ ਨੂੰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਮੁੜ ਰੇਂਜ ’ਤੇ ਉੱਤਰੇਗਾ। -ਪੀਟੀਆਈ

Advertisement
Show comments