ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

IPL ਪੰਜਾਬ ਕਿੰਗਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ

ਕਪਤਾਨ ਸ਼੍ਰੇਅਰ ਅੱਈਅਰ ਨੇ ਬਣਾਈਆਂ 72 ਦੌੜਾਂ, ਯੁਜ਼ਵੇਂਦਰ ਚਹਿਲ ਨੇ ਹੈਟ੍ਰਿਕ ਦੇ ਨਾਲ ਲਈਆਂ ਚਾਰ ਵਿਕਟਾਂ
Advertisement

ਚੇਨੱਈ, 30 ਅਪਰੈਲ

ਪੰਜਾਬ ਕਿੰਗਜ਼ (PK) ਦੀ ਟੀਮ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ (CSK) ਦੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿਚ 190 ਦਾ ਸਕੋਰ ਬਣਾਇਆ ਸੀ। ਪੰਜਾਬ ਦੀ ਟੀਮ ਨੇ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਨੂੰ 19.4 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪੰਜਾਬ ਲਈ ਕਪਤਾਨ ਸ਼੍ਰੇਅਸ ਅੱਈਅਰ ਨੇ 41 ਗੇਂਦਾਂ ’ਤੇ 72 ਦੌੜਾਂ (5 ਚੌਕੇ ਤੇ 4 ਛੱਕੇ) ਤੇ ਪ੍ਰਭਸਿਮਰਨ ਸਿੰਘ ਨੇ 36 ਗੇਂਦਾਂ ’ਤੇ 54 ਦੌੜਾਂ (5 ਚੌਕੇ ਤੇ 3 ਛੱਕੇ) ਦੀ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿਚ ਪ੍ਰਿਯਾਂਸ਼ ਆਰੀਆ ਤੇ ਸ਼ਸ਼ਾਂਕ ਸਿੰਘ ਨੇ 23-23 ਦੌੜਾਂ ਦੀ ਪਾਰੀ ਖੇਡੀ। ਚੇਨਈ ਲਈ ਖਲੀਲ ਅਹਿਮਦ ਤੇ ਮਥੀਸ਼ਾ ਪਥੀਰਾਨਾ ਨੇ ਦੋ ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਤੇ ਨੂਰ ਅਹਿਮਦ ਨੇ ਇਕ ਇਕ ਵਿਕਟ ਲਈ। ਪੰਜਾਬ ਕਿੰਗਜ਼ ਦੀ ਟੀਮ ਇਸ ਜਿੱਤ ਨਾਲ ਪੁਆਇੰਟਸ ਟੇਬਲ ਵਿਚ 10 ਮੈਚਾਂ ਵਿਚ 13 ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ।

Advertisement

ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਨੇ ਯੁਜ਼ਵੇਂਦਰ ਚਹਿਲ (32 ਦੌੜਾਂ ਬਦਲੇ ਚਾਰ ਵਿਕਟਾਂ) ਦੀ ਹੈਟ੍ਰਿਕ ਦੀ ਬਦੌਲਤ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 19.2 ਓਵਰਾਂ ਵਿਚ 190 ਦੌੜਾਂ ’ਤੇ ਆਊਟ ਕਰ ਦਿੱਤਾ।

ਸੈਮ ਕਰਨ (88) ਨੇ ਨੀਮ ਸੈਂਕੜੇ ਵਾਲੀ ਪਾਰੀ ਨਾਲ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਸੀ, ਪਰ ਟੀਮ ਇਸ ਨੂੰ ਅੱਗੇ ਕਾਇਮ ਨਹੀਂ ਰੱਖ ਸਕੀ। ਪੰਜਾਬ ਕਿੰਗਜ਼ ਲਈ ਚਹਿਲ ਨੇ ਇੱਕੋ ਓਵਰ ਵਿੱਚ ਆਪਣੀਆਂ ਚਾਰ ਵਿਕਟਾਂ ਲਈਆਂ ਅਤੇ ਆਈਪੀਐਲ ਵਿੱਚ ਆਪਣੀ ਦੂਜੀ ਹੈਟ੍ਰਿਕ ਲਾਈ। ਉਨ੍ਹਾਂ ਤੋਂ ਇਲਾਵਾ ਮਾਰਕੋ ਜੈਨਸਨ ਅਤੇ ਅਰਸ਼ਦੀਪ ਸਿੰਘ ਨੇ ਦੋ-ਦੋ ਵਿਕਟਾਂ ਲਈਆਂ। ਕਰਨ ਨੇ 47 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਨੌਂ ਚੌਕੇ ਅਤੇ ਚਾਰ ਛੱਕੇ ਲਗਾਏ। ਉਨ੍ਹਾਂ ਤੋਂ ਇਲਾਵਾ ਡਿਵਾਲਡ ਬ੍ਰੇਵਿਸ ਨੇ 32 ਦੌੜਾਂ ਦਾ ਯੋਗਦਾਨ ਪਾਇਆ। -ਪੀਟੀਆਈ

Advertisement
Show comments