IPL: ਵੈਭਵ ਸੂਰਜਵੰਸ਼ੀ ਆਈਪੀਐਲ ਵਿੱਚ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ
14 ਸਾਲ ਦੀ ਉਮਰ ਵਿੱਚ ਖੇਡਿਆ ਮੈਚ; ਮੈਚ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ
Advertisement
ਜੈਪੁਰ, 19 ਅਪਰੈਲ
ਇੱਥੇ ਆਈਪੀਐਲ ਦੇ ਮੈਚ ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਵੈਭਵ ਸੂਰਜਵੰਸ਼ੀ ਨੇ ਮੈਚ ਖੇਡਿਆ। ਉਹ 14 ਸਾਲ ਦੀ ਉਮਰ ਵਿਚ ਆਈਪੀਐਲ ਖੇਡਣ ਵਾਲਾ ਸਭਾ ਤੋਂ ਘੱਟ ਉਮਰ ਦਾ ਕ੍ਰਿਕਟਰ ਬਣ ਗਿਆ ਹੈ। ਉਸ ਦੀ ਉਮਰ ਸਿਰਫ਼ 14 ਸਾਲ ਅਤੇ 23 ਦਿਨਾਂ ਹੈ। ਖੱਬੇ ਹੱਥ ਦੇ ਬੱਲੇਬਾਜ਼ ਨੇ ਸਵਾਈ ਮਾਨਸਿੰਘ ਸਟੇਡੀਅਮ ਦੇ ਦਰਸ਼ਕਾਂ ਨੂੰ ਉਸ ਵੇਲੇ ਹੈਰਾਨ ਕਰ ਦਿੱਤਾ ਜਦੋਂ ਉਸਨੇ ਪਹਿਲੀ ਗੇਂਦ ਦਾ ਸਾਹਮਣਾ ਕਰਦਿਆਂ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਵੱਡਾ ਛੱਕਾ ਜੜਿਆ। ਸੂਰਿਆਵੰਸ਼ੀ ਦਾ ਜਨਮ 27 ਮਾਰਚ, 2011 ਨੂੰ ਹੋਇਆ। ਉਹ ਭਾਰਤ ਅੰਡਰ-19 ਦੀ ਨੁਮਾਇੰਦਗੀ ਵੀ ਕਰ ਚੁੱਕਾ ਹੈ। ਸੂਰਿਆਵੰਸ਼ੀ ਤੋਂ ਪਹਿਲਾਂ ਪ੍ਰਯਾਸ ਬਰਮਨ 16 ਸਾਲ ਅਤੇ 157 ਦਿਨ ਦੀ ਉਮਰ ਵਿੱਚ ਆਈਪੀਐਲ ਵਿੱਚ ਖੇਡਣ ਵਾਲੇ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਸੀ। ਮੁਜੀਬ ਉਰ ਰਹਿਮਾਨ 2018 ਵਿੱਚ ਦਿੱਲੀ ਕੈਪੀਟਲਸ ਖਿਲਾਫ ਪੰਜਾਬ ਕਿੰਗਜ਼ ਲਈ ਖੇਡਿਆ ਜਦੋਂ ਉਹ 17 ਸਾਲ 11 ਦਿਨ ਦਾ ਸੀ।
Advertisement
Advertisement