ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Indian Premier League: ਪਲੇਠੇ ਮੈਚ ਵਿੱਚ ਰੌਇਲ ਚੈਲੇਂਜਰਜ਼ ਬੰਗਲੂਰੂ ਜੇਤੂ

ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ; ਕੋਹਲੀ ਤੇ ਸਾਲਟ ਨੇ ਨੀਮ ਸੈਂਕੜੇ ਜੜੇ
Advertisement
ਕੋਲਕਾਤਾ, 22 ਮਾਰਚ

ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ ਪਲੇਠੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਜਿੱਤ ਨਾਲ ਆਗਾਜ਼ ਕੀਤਾ ਹੈ।

ਬੰਗਲੂਰੂ ਨੇ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਨੀਮ ਸੈਂਕੜਿਆਂ ਸਦਕਾ ਜਿੱਤ ਲਈ ਲੋੜੀਂਦਾ 175 ਦੌੜਾਂ ਦਾ ਟੀਚਾ ਸਿਰਫ 16.2 ਓਵਰਾਂ ਵਿੱਚ ਹੀ 3 ਵਿਕਟਾਂ ’ਤੇ 177 ਦੌੜਾਂ ਬਣਾਉਂਦਿਆਂ ਸਰ ਕਰ ਲਿਆ। ਬੰਗਲੂਰੂ ਵਲੋਂ ਵਿਰਾਟ ਕੋਹਲੀ ਨੇ ਨਾਬਾਦ 59 ਦੌੜਾਂ, ਫਿਲ ਸਾਲਟ ਨੇ 56 ਦੌੜਾਂ ਦੀ ਪਾਰੀ ਖੇਡੀ। ਕਪਤਾਨ ਰਜਤ ਪਾਟੀਦਾਰ ਨੇ 34 ਦੌੜਾਂ ਦਾ ਯੋਗਦਾਨ ਪਾਇਆ।

Advertisement

ਕੋਲਕਾਤਾ ਵੱਲੋਂ ਵੈਭਵ ਅਰੋੜਾ, ਵਰੁਣ ਚੱਕਰਵਰਤੀ ਤੇ ਸੁਨੀਲ ਨਾਰਾਇਣ ਨੇ ਇੱਕ-ਇੱਕ ਵਿਕਟ ਲਈ।

ਇਸ ਤੋਂ ਪਹਿਲਾਂ ਕੋਲਕਾਤਾ ਲਈ ਕਪਤਾਨ ਅਜਿੰਕਆ ਰਹਾਣੇ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ, ਜਦਕਿ ਸੁਨੀਲ ਨਾਰਾਇਣ ਨੇ 44 ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 30 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲੂਰੂ ਵੱਲੋਂ ਕਰੁਨਾਲ ਪਾਂਡਿਆ ਨੇ ਤਿੰਨ, ਜੋੋਸ਼ ਹੇਜ਼ਲਵੁੱਡ ਨੇ ਦੋ, ਜਦਕਿ ਯਸ਼ ਦਿਆਲ, ਰਸਿਖ ਸਲਾਮ, ਤੇ ਸੁਯਾਸ਼ ਸ਼ਰਮਾ ਨੇ ਇੱਕ-ਇੱਕ ਵਿਕਟ ਲਈ।  -ਪੀਟੀਆਈ

Advertisement
Show comments