ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL: ਆਈਪੀਐੱਲ: ਰੁਮਾਂਚਿਕ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 16 ਦੌੜਾਂ ਨਾਲ ਹਰਾਇਆ

ਯੁੱਜਵਿੰਦਰ ਚਾਹਲ ਦੀ ਗੇਂਦਬਾਜ਼ੀ ਅੱਗੇ ਟਿਕ ਨਾ ਸਕੇ ਕੋਲਕਾਤਾ ਦੇ ਬੱਲੇਬਾਜ਼
New Chandigarh: Punjab Kings' Shreyas Iyer celebrates the wicket of KKR's Rinku Singh during the Indian Premier League 2025 cricket match between Punjab Kings and Kolkata Knight Riders at Maharaja Yadavindra Singh International Cricket Stadium, in New Chandigarh, Tuesday, April 15, 2025. (PTI Photo/Shiva Sharma) (PTI04_15_2025_000429B) *** Local Caption ***
Advertisement

ਕਰਮਜੀਤ ਸਿੰਘ ਚਿੱਲਾ

ਮੁਹਾਲੀ, 15 ਅਪਰੈਲ

Advertisement

ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਚ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਆਈਪੀਐਲ ਦੇ ਸੀਜ਼ਨ 2025 ਦੇ ਅੱਜ ਹੋਏ 31ਵੇਂ ਮੈਚ ਵਿਚ ਬੇਹੱਦ ਰੋਮਾਂਚਿਕ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਦੇ ਬੱਲੇਬਾਜ਼ ਭਾਵੇਂ ਕੋਈ ਕਮਾਲ ਨਾ ਵਿਖਾ ਸਕੇ ਪਰ ਯੁਜਵਿੰਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਪੰਜਾਬ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਪੰਜਾਬ ਕਿੰਗਜ਼ ਦੀ ਟੀਮ ਨੇ ਟਾਸ ਜਿੱਤਣ ਉਪਰੰਤ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਟੀਮ ਆਪਣੀ ਪੂਰੀ ਪਾਰੀ ਵੀ ਨਾ ਖੇਡ ਸਕੀ ਅਤੇ ਟੀਮ ਦੇ ਸਾਰੇ ਖਿਡਾਰੀ 15.3 ਓਵਰਾਂ ਵਿਚ 111 ਦੌੜਾਂ ਬਣਾ ਕੇ ਆਊਟ ਹੋ ਗਏ। ਜਵਾਬ ਵਿਚ ਕੇਕੇਆਰ ਦੀ ਟੀਮ 15.1 ਓਵਰਾਂ ਵਿੱਚ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਪੰਜਾਬ ਕਿੰਗਜ਼ ਵਲੋਂ ਦੋ ਬੱਲੇਬਾਜ਼ਾਂ ਪ੍ਰਿਯਾਂਸ ਆਰੀਆ ਦੇ 22 ਅਤੇ ਪ੍ਰਭਸਿਮਰਨ ਸਿੰਘ ਦੇ 30 ਦੌੜਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ 20 ਦੌੜਾਂ ਵੀ ਨਾ ਬਣਾ ਸਕਿਆ। ਕੋਲਕਾਤਾ ਨਾਈਟ ਰਾਈਡਰਜ਼ ਵਿਚ ਖੇਡ ਰਹੇ ਮੁਹਾਲੀ ਦੇ ਖਿਡਾਰੀ ਰਮਨਦੀਪ ਸਿੰਘ ਨੇ ਸ਼ਾਨਦਾਰ ਤਿੰਨ ਕੈਚ ਲੈ ਕੇ ਪੰਜਾਬ ਦੀ ਟੀਮ ਦੇ ਤਿੰਨ ਪ੍ਰਮੁੱਖ ਖ਼ਿਡਾਰੀਆਂ ਨੂੰ ਆਊਟ ਕੀਤਾ।

New Chandigarh: Punjab Kings' players during the Indian Premier League 2025 cricket match between Punjab Kings and Kolkata Knight Riders at Maharaja Yadavindra Singh International Cricket Stadium, in New Chandigarh, Tuesday, April 15, 2025. (PTI Photo/Shiva Sharma) (PTI04_15_2025_000414B) *** Local Caption ***

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਮੁੱਲਾਂਪੁਰ ਵਿਚ ਹੋਏ ਤੀਜੇ ਮੈਚ ਵਿਚ ਵੀ ਆਪਣਾ ਕੋਈ ਜਲਵਾ ਨਹੀਂ ਵਿਖਾ ਸਕੇ। ਅੱਜ ਹੋਏ ਮੈਚ ਵਿਚ ਉਨ੍ਹਾਂ ਦੋ ਗੇਂਦਾਂ ਖੇਡੀਆਂ ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਪਜਾਬ ਦੇ ਪ੍ਰਿਯਾਂਸ਼ ਆਰੀਆ 12 ਗੇਂਦਾਂ ਵਿਚ 22, ਪ੍ਰਭ ਸਿਮਰਨ ਸਿੰਘ ਨੇ 15 ਗੇਂਦਾਂ ਵਿਚ 30, ਜੋਸ ਇੰਗਲਿਸ ਨੇ 6 ਗੇਂਦਾਂ ਵਿਚ 2, ਨੇਹਾਲ ਵਡੇਰਾ 9 ਗੇਂਦਾਂ ਵਿਚ 19, ਗਲੈੱਨ ਮੈਕਸਵੈੱਲ ਨੇ 10 ਗੇਂਦਾਂ ਵਿਚ 7, ਸੂਰਯਾਂਸ਼ ਸ਼ੈੱਡਗੇ ਨੇ 4 ਗੇਂਦਾਂ ਵਿਚ 4, ਸ਼ਸ਼ਾਂਕ ਸਿੰਘ ਨੇ 17 ਗੇਂਦਾਂ ਵਿਚ 18, ਮਾਰਕੋ ਜਾਨਸੇਨ ਨੇ 2 ਗੇਂਦਾਂ ਵਿਚ 1, ਜੇਵੀਅਰ ਬਾਰਟਲੈਟ 15 ਗੇਂਦਾਂ ਵਿਚ 11 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਇੱਕ ਦੌੜ ਬਣਾ ਕੇ ਨਾਬਾਦ ਰਿਹਾ।

Preity Zinta is throwing PBKS shirts into the audience during the Indian Premier League 2025 cricket match between Punjab Kings and Kolkata Knight Riders at Maharaja Yadavindra Singh International Cricket Stadium, in New Chandigarh, Tuesday. TRIBUNE PHOTO: RAVI KUMAR
Advertisement