ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

IPL ਪੰਜਾਬ ਕਿੰਗਜ਼ ਵੱਲੋਂ ਕੇਕੇਆਰ ਨੂੰ 202 ਦੌੜਾਂ ਦਾ ਟੀਚਾ

ਪੰਜਾਬ ਲਈ ਪ੍ਰਭਸਿਮਰਨ ਤੇ ਆਰੀਆ ਨੇ ਜੜੇ ਨੀਮ ਸੈਂਕੜੇ
ਕੋਲਕਾਤਾ ਦੇ ਈਡਨ ਗਾਰਡਨਜ਼ ਦੇ ਮੈਦਾਨ ’ਤੇ ਕੇਕੇਆਰ ਖਿਲਾਫ਼ ਖੇਡੇ ਆਈਪੀਐੱਲ ਦੇ ਮੈਚ ਦੌਰਾਨ ਪ੍ਰਿਯਾਂਸ਼ ਆਰੀਆ ਤੇ ਪ੍ਰਭਸਿਮਰਨ ਸਿੰਘ ਇਕ ਦੂਜੇ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ। ਫੋਟੋ: ਪੀਟੀਆਈ
Advertisement

ਕੋਲਕਾਤਾ, 26 ਅਪਰੈਲ

ਪ੍ਰਭਸਿਮਰਨ ਸਿੰਘ ਤੇ ਪ੍ਰਿਯਾਂਸ਼ ਆਰੀਆ ਦੇ ਨੀਮ ਸੈਂਕੜਿਆਂ ਦੀ ਬਦੌਲਤ ਪੰਜਾਬ ਕਿੰਗਜ਼ (PK) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ (KKR) ਖਿਲਾਫ਼ ਚਾਰ ਵਿਕਟਾਂ ਨੇ ਨੁਕਸਾਨ ਨਾਲ 201 ਦੌੜਾਂ ਬਣਾਈਆਂ ਹਨ।

Advertisement

ਸਿੰਘ ਤੇ ਆਰੀਆ ਨੇ ਪੰਜਾਬ ਦੀ ਟੀਮ ਨੂੰ ਚੰਗੀ ਤੇ ਮਜ਼ਬੂਤ ਸ਼ੁਰੂਆਤ ਦਿੱਤੀ, ਪਰ ਕੋਲਕਾਤਾ ਦੀ ਟੀਮ ਆਖਰੀ ਓਵਰਾਂ ਵਿਚ ਸਟੀਕ ਗੇਂਦਬਾਜ਼ੀ ਕਰਕੇ ਪੰਜਾਬ ਕਿੰਗਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣ ਵਿਚ ਸਫ਼ਲ ਰਹੀ। ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਚੇਨੱਈ ਸੁਪਰ ਕਿੰਗਜ਼ ਖਿਲਾਫ਼ ਪਲੇਠਾ ਸੈਂਕੜਾ ਜੜਨ ਵਾਲੇ ਆਰੀਆ ਨੇ 27 ਗੇਂਦਾਂ ’ਤੇ ਨੀਮ ਸੈਂਕੜਾ ਲਾਇਆ। ਉਸ ਨੇ ਪ੍ਰਭਸਿਮਰਨ ਨਾਲ ਪਹਿਲੇ ਵਿਕਟ ਲਈ 11.5 ਓਵਰਾਂ ਵਿਚ 120 ਦੌੜਾਂ ਦੀ ਭਾਈਵਾਲੀ ਕੀਤੀ।

ਆਰੀਆ ਨੇ 35 ਗੇਂਦਾਂ ਵਿਚ 69 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ 4 ਛੱਕੇ ਲਾਏ ਜਦੋਂਕਿ ਪ੍ਰਭਸਿਮਰਨ ਨੇ ਆਰੀਆ ਦੀ ਵਿਕਟ ਡਿੱਗਣ ਮਗਰੋਂ ਗੇਅਰ ਬਦਲਿਆ ਤੇ 49 ਗੇਂਦਾਂ (6 ਚੌਕੇ ਤੇ 6 ਛੱਕੇ) ਵਿਚ 83 ਤੇਜ਼ਤਰਾਰ ਦੌੜਾਂ ਦਾ ਯੋਗਦਾਨ ਪਾਇਆ। ਪ੍ਰਭਸਿਮਰਨ ਨੇ ਪਹਿਲੀਆਂ 34 ਗੇਂਦਾਂ ਵਿਚ 32 ਤੇ ਅਗਲੀਆਂ 17 ਗੇਂਦਾਂ ਵਿਚ 49 ਦੌੜਾਂ ਬਣਾਈਆਂ।

ਪ੍ਰਭਸਿਮਰਨ ਦਾ ਵਿਕਟ ਡਿੱਗਣ ਮਗਰੋਂ ਕੇਕੇਆਰ ਨੇੇ ਆਖਰੀ ਦੇ ਪੰਜ ਓਵਰਾਂ ਵਿਚ ਦੋ ਵਿਕਟਾਂ ਲੈ ਕੇ ਸਿਰਫ਼ 40 ਦੌੜਾਂ ਦਿੱਤੀਆਂ। ਕੇਕੇਆਰ ਲਈ ਵੈਭਵ ਅਰੋੜਾ ਨੇ 34 ਦੌੜਾਂ ਬਦਲੇ ਦੋ ਵਿਕਟਾਂ ਲਈਆਂ। ਆਂਦਰੇ ਰਸਲ ਨੇ ਤਿੰਨ ਓਵਰਾਂ ਵਿਚ 27 ਦੌੜਾਂ ਦੇ ਕੇ ਇਕ ਵਿਕਟ ਲਈ। ਵਰੁਣ ਚੱਕਰਵਰਤੀ ਨੇ ਵੀ ਇਕ ਵਿਕਟ ਲਈ ਜਦੋਂਕਿ ਸੁਨੀਲ ਨਰਾਇਣ 35 ਦੌੜਾਂ ਦੇ ਕੇ ਕੋਈ ਵੀ ਵਿਕਟ ਨਹੀਂ ਲੈ ਸਕਿਆ। -ਪੀਟੀਆਈ

Advertisement