ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

IPL: ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾਇਆ

ਪੰਜਾਬ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ ਬਣਾਈਆਂ 236 ਦੌੜਾਂ; ਲਖਨਊ ਦੀ ਟੀਮ ਸੱਤ ਵਿਕਟਾਂ ਦੇ ਨੁਕਸਾਨ ਨਾਲ ਬਣਾ ਸਕੀ 199 ਦੌੜਾਂ
Dharamshala: Punjab Kings' Yuzvendra Chahal bowls during the Indian Premier League (IPL) 2025 match between Punjab Kings and Lucknow Super Giants, at Himachal Pradesh Cricket Association Stadium, in Dharamshala, Sunday, May 4, 2025. (PTI Photo/Manvender Vashist Lav)(PTI05_04_2025_000669B)
Advertisement

ਧਰਮਸ਼ਾਲਾ, 4 ਮਈ

Punjab Kings won by 37 runsਇੱਥੇ ਆਈਪੀਐਲ ਦੇ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 236 ਦੌੜਾਂ ਬਣਾਈਆਂ ਜਦਕਿ ਲਖਨਊ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 199 ਦੌੜਾਂ ਹੀ ਬਣਾ ਸਕੀ। ਲਖਨਊ ਵੱਲੋਂ ਆਯੂਸ਼ ਬਦੋਨੀ ਨੇ ਵਧੀਆ ਖੇਡ ਦਿਖਾਈ ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

ਲਖਨਊ ਦੀ ਟੀਮ 237 ਦੌੜਾਂ ਦਾ ਪਿੱਛਾ ਕਰਦਿਆਂ ਸ਼ੁਰੂਆਤੀ ਦੌਰ ਵਿਚ ਵਧੀਆ ਪ੍ਰਦਰਸ਼ਨ ਨਾ ਕਰ ਸਕੀ। ਟੀਮ ਦੀਆਂ ਪਹਿਲੀਆਂ ਦੋ ਵਿਕਟਾਂ 16 ਦੌੜਾਂ ’ਤੇ ਹੀ ਡਿੱਗ ਗਈਆਂ। ਮਿਸ਼ੇਲ ਮਾਰਸ਼ ਤੇ ਨਿਕੋਲਸ ਪੂਰਨ ਸਿਫਰ ਤੇ ਛੇ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਐਡਨ ਮਾਰਕਰਮ 13 ਤੇ ਰਿਸ਼ਭ ਪੰਤ 18 ਦੌੜਾਂ ਬਣਾ ਕੇ ਆਊਟ ਹੋਇਆ। ਡੇਵਿਡ ਮਿਲਰ ਨੇ 11 ਤੇ ਅਬਦੁਲ ਸਮਦ ਨੇ 45 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ ਹਮਲਾਵਰ ਖੇਡ ਦਿਖਾਈ ਪਰ ਵੱਡਾ ਸਕੋਰ ਹੋਣ ਕਾਰਨ ਉਸ ਦੀ ਵਾਹ ਨਾ ਲੱਗੀ ਤੇ ਉਹ 74 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਅਵੇਸ਼ ਖਾਨ ਨੇ 19 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਅਜ਼ਮਾਤੁੱਲਾ ਨੇ ਦੋ ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾਂ ਪੰਜਾਬ ਵੱਲੋਂ ਸਭ ਤੋਂ ਵੱਧ ਦੌੜਾਂ ਪ੍ਰਭਸਿਮਰਨ ਨੇ ਬਣਾਈਆਂ। ਉਸ ਨੇ 48 ਗੇਂਦਾਂ ਖੇਡਦਿਆਂ 91 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ ਉਸ ਨੇ ਛੇ ਚੌਕੇ ਤੇ ਸੱਤ ਛੱਕੇ ਜੜੇ। ਇਸ ਤੋਂ ਇਲਾਵਾ ਸ਼ੇਅਸ ਅਈਅਰ ਨੇ 25 ਗੇਂਦਾਂ ਵਿਚ 45 ਦੌੜਾਂ ਬਣਾਈਆਂ। ਜੋਸ ਇੰਗਲਿਸ ਤੇ ਨਹਿਰ ਵਡੇਰਾ ਨੇ ਕ੍ਰਮਵਾਰ 30 ਤੇ 16 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਸ਼ਾਂਕ ਸਿੰਘ ਤੇ ਸਟੋਇਨਿਸ ਕ੍ਰਮਵਾਰ 33 ਤੇ 15 ਦੌੜਾਂ ਬਣਾ ਕੇ ਨਾਬਾਦ ਰਹੇ।

 

Advertisement