IPL: ਮੁੰਬਈ ਇੰਡੀਅਨਜ਼ ਨੇ ਚੇਨੱਈ ਨੂੰ ਨੌਂ ਵਿਕਟਾਂ ਨਾਲ ਹਰਾਇਆ
ਚੇਨੱਈ ਪੰਜ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ; ਮੁੰਬਈ ਇਕ ਵਿਕਟ ਦੇ ਨੁਕਸਾਨ ਨਾਲ 15.4 ਓਵਰਾਂ ਵਿੱਚ 177 ਦੌੜਾਂ
Mumbai: MI batsman Suryakumar Yadav plays a shot during the Indian Premier League (IPL) T20 cricket match between Mumbai Indians and Chennai Super Kings, in Mumbai, Sunday, April 20, 2025. (PTI Photo/Shashank Parade)(PTI04_20_2025_000545B) *** Local Caption ***
Advertisement
ਮੁੰਬਈ, 20 ਅਪਰੈਲ
ਇੱਥੇ ਆਈਪੀਐਲ ਦੇ ਇਕਤਰਫਾ ਮੈਚ ਵਿੱਚ ਅੱਜ ਮੁੰਬਈ ਇੰਡੀਅਨਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਚੇਨੱਈ ਨੇ ਨਿਰਧਾਰਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 176 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਮੁੰਬਈ ਨੇ ਜੇਤੂ ਟੀਚਾ 15.4 ਓਵਰਾਂ ਵਿੱਚ ਇਕ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕੀਤਾ। ਮੁੰਬਈ ਵਲੋਂ ਰੋਹਿਤ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਨੇ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਕ੍ਰਮਵਾਰ 76 ਤੇ 68 ਦੌੜਾਂ ਬਣਾਈਆਂ ਤੇ ਦੋਵੇਂ ਨਾਬਾਦ ਰਹੇ। ਇਸ ਤੋਂ ਪਹਿਲਾਂ ਚੇਨੱਈ ਵੱਲੋਂ ਰਵਿੰਦਰ ਜਡੇਜਾ ਤੇ ਸ਼ਿਵਮ ਦੂਬੇ ਨੇ ਕ੍ਰਮਵਾਰ 53 ਤੇ 50 ਦੌੜਾਂ ਬਣਾਈਆਂ।
Advertisement
Advertisement