ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਦੌੜਾਂ ਨਾਲ ਹਰਾਇਆ

ਰਹਾਣੇ ਦੀਆਂ ਤੇਜ਼ਤਰਾਰ 61 ਦੌੜਾਂ ਦੀ ਕੰਮ ਨਾ ਆਈਆਂ
ਲਖਨਊ ਸੁਪਰ ਜਾਇੰਟਸ ਦਾ ਗੇਂਦਬਾਜ਼ ਸ਼ਰਦੁਲ ਠਾਕੁਰ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਆਂਦਰੇ ਰਸਲ ਦੀ ਵਿਕਟ ਲੈਣ ਦੀ ਖੁਸ਼ੀ ਸਾਥੀ ਖਿਡਾਰੀਆਂ ਨਾਲ ਸਾਂਝੀ ਕਰਦਾ ਹੋਇਆ। ਫੋਟੋ: ਪੀਟੀਆਈ
Advertisement

ਕੋਲਕਾਤਾ, 8 ਅਪਰੈਲ

ਲਖਨਊ ਸੁਪਰ ਜਾਇੰਟਸ(LSG) ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਟੀਮ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ।

Advertisement

ਲਖਨਊ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਿਸ਼ੇਲ ਮਾਰਸ਼(81), ਨਿਕੋਲਸ ਪੂਰਨ (ਨਾਬਾਦ 87) ਤੇ ਏਡਨ ਮਾਰਕਰਾਮ 47 ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 238 ਬਣਾਈਆਂ। ਮਾਰਸ਼ ਨੇ 48 ਗੇਂਦਾਂ ਦੀ ਪਾਰੀ ਵਿਚ 6 ਚੌਕੇ ਤੇ ਪੰਜ ਛੱਕੇ ਜੜੇ ਜਦੋਂਕਿ ਪੂਰਨ ਨੇ 36 ਗੇਂਦਾਂ ਵਿਚ 87 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਇਸ ਦੌਰਾਨ 7 ਚੌਕੇ ਤੇ 8 ਛੱਕੇ ਲਾਏ।

ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 234 ਦੌੜਾਂ ਹੀ ਬਣਾ ਸਕੀ। ਕਪਤਾਨ ਅਜਿੰਕਿਆ ਰਹਾਣੇ ਨੇ 35 ਗੇਂਦਾਂ ਵਿਚ 61 ਦੌੜਾਂ ਬਣਾਈਆਂ। ਹੋਰਨਾਂ ਬੱਲੇਬਾਜ਼ਾਂ ਵਿਚ ਵੈਂਕਟੇਸ਼ ਅੱਈਅਰ ਨੇ 45 ਤੇ ਹੇਠਲੇ ਕ੍ਰਮ ਵਿਚ ਰਿੰਕੂ ਸਿੰਘ ਨੇ 15 ਗੇਂਦਾਂ ’ਤੇ 38 ਦੌੜਾਂ ਦੀ ਨਾਬਾਦ ਪਾਰੀ ਖੇਡੀ, ਪਰ ਉਹ ਟੀਮ ਨੂੰ ਜਿੱਤ ਦਿਵਾਉਣ ਵਿਚ ਨਾਕਾਮ ਰਿਹਾ। ਲਖਨਊ ਲਈ ਅਕਾਸ਼ਦੀਪ ਤੇ ਸ਼ਰਦੁਲ ਠਾਕੁਰ ਨੇ ਦੋ ਦੋ ਜਦੋਂਕਿ ਇਕ ਇਕ ਵਿਕਟ ਅਵੇਸ਼ ਖ਼ਾਨ, ਦਿਗਵੇਸ਼ ਸਿੰਘ ਤੇ ਰਵੀ ਬਿਸ਼ਨੋਈ ਨੇ ਲਈ। -ਪੀਟੀਆਈ

Advertisement
Tags :
Indian Premier LeagueKolkata Night RidersLucknow Super Giants