ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL: ਲਖਨਊ ਨੇ ਰਾਜਸਥਾਨ ਨੂੰ ਦੋ ਦੌੜਾਂ ਨਾਲ ਹਰਾਇਆ

ਲਖਨਊ ਪੰਜ ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ; ਰਾਜਸਥਾਨ ਪੰਜ ਵਿਕਟਾਂ ਦੇ ਨੁਕਸਾਨ ਨਾਲ 178 ਦੌੜਾਂ
Jaipur: Lucknow Super Giants' players celebrate the wicket of Rajasthan Royals' batter Nitish Rana during the Indian Premier League (IPL) 2025 T20 cricket match between Rajasthan Royals and Lucknow Super Giants at Sawai Mansingh Stadium in Jaipur, Saturday, April 19, 2025. (PTI Photo) (PTI04_19_2025_000598B)
Advertisement

ਜੈਪੁਰ, 19 ਅਪਰੈਲ

ਇੱਥੇ ਆਈਪੀਐਲ ਮੈਚ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਨੇ ਰਾਜਸਥਾਨ ਰਾਇਲਜ਼ ਨੂੰ ਦੋ ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਨਿਰਧਾਰਿਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ ਬਣਾਈਆਂ ਸਨ ਪਰ ਰਾਜਸਥਾਨ ਦੀ ਟੀਮ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 178 ਦੌੜਾਂ ਹੀ ਬਣਾ ਸਕੀ। ਰਾਜਸਥਾਨ ਵਲੋਂ ਸਭ ਤੋਂ ਵੱਧ 74 ਦੌੜਾਂ ਯਸ਼ੱਸਵੀ ਜੈਸਵਾਲ ਨੇ ਬਣਾਈਆਂ। ਇਸ ਤੋਂ ਇਲਾਵਾ ਵੈਭਵ ਸੂਰਿਆਵੰਸ਼ੀ ਨੇ 34, ਰਿਆਨ ਪਰਾਗ ਨੇ 39 ਦੌੜਾਂ ਬਣਾਈਆਂ।

Advertisement

ਦੂਜੇ ਪਾਸੇ ਲਖਨਊ ਵੱਲੋਂ ਮਾਰਕਰਮ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਉਸ ਨੇ 45 ਗੇਂਦਾਂ ਵਿੱਚ ਪੰਜ ਚੌਕੇ ਤੇ ਤਿੰਨ ਛੱਕੇ ਮਾਰੇ। ਇਸ ਤੋਂ ਇਲਾਵਾ ਆਯੂਸ਼ ਬਾਦੋਨੀ ਨੇ 34 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਲਖਨਊ ਵੱਲੋਂ ਅਬਦੁਲ ਸਮਦ 10 ਗੇਂਦਾਂ ਵਿੱਚ 30 ਦੌੜਾਂ ਤੇ ਡੇਵਿਡ ਮਿਲਰ 8 ਗੇਂਦਾਂ ਵਿੱਚ 7 ਦੌੜਾਂ ਬਣਾ ਕੇ ਨਾਬਾਦ ਰਹੇ। ਰਾਜਸਥਾਨ ਵੱਲੋਂ ਹਸਰੰਗਾ ਨੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਆਰਚਰ, ਸੰਦੀਪ ਸ਼ਰਮਾ ਤੇ ਤੁਸ਼ਾਰ ਦੇਸ਼ਪਾਂਡੇ ਨੇ ਇਕ ਇਕ ਵਿਕਟ ਹਾਸਲ ਕੀਤੀ।

Advertisement