IPL:ਹੈਦਰਾਬਾਦ ਨੇ ਬੰਗਲੁਰੂ ਨੂੰ 42 ਦੌੜਾਂ ਨਾਲ ਹਰਾਇਆ
ਹੈਦਰਾਬਾਦ ਛੇ ਵਿਕਟਾਂ ਦੇ ਨੁਕਸਾਨ ਨਾਲ 231 ਦੌੜਾਂ; ਬੰਗਲੁਰੂ ਆਲ ਆਊਟ 189 ਦੌੜਾਂ
Advertisement
ਲਖਨਊ, 23 ਮਈ
ਇੱਥੇ ਖੇਡੇ ਗਏ ਆਈਪੀਐਲ ਮੈਚ ਵਿਚ ਸਨਰਾਈਜਰਜ਼ ਹੈਦਰਾਬਾਦ ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 231 ਦੌੜਾਂ ਬਣਾਈਆਂ ਪਰ ਇਸ ਦੇ ਜਵਾਬ ਵਿਚ ਬੰਗਲੁਰੂ ਦੀ ਟੀਮ 19.5 ਓਵਰਾਂ ਵਿਚ 189 ਦੌੜਾਂ ’ਤੇ ਆਲ ਆਊਟ ਹੋ ਗਈ। ਉਨ੍ਹਾਂ ਵਲੋਂ ਫਿਲ ਸਾਲਟ ਨੇ 62 ਦੌੜਾਂ ਤੇ ਵਿਰਾਟ ਕੋਹਲੀ ਨੇ 43 ਦੌੜਾਂ ਬਣਾਈਆਂ ਪਰ ਟੀਮ ਨੂੰ ਜਿੱਤ ਨਾ ਦਿਵਾ ਸਕੇ। ਪੈਟ ਕਮਿਨਜ਼ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਹਰਸ਼ਲ ਪਟੇਲ ਤੇ ਇਸ਼ਾਨ ਮÇਲੰਗਾ ਨੂੰ ਦੋ-ਦੋ ਵਿਕਟਾਂ ਮਿਲੀਆਂ।
Advertisement
Advertisement