ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL ਮੇਜ਼ਬਾਨ RCB ਨੇ ਰਾਜਸਥਾਨ ਰੌਇਲਜ਼ ਨੂੰ 11 ਦੌੜਾਂ ਨਾਲ ਹਰਾਇਆ

ਕੋਹਲੀ ਤੇ ਪਡੀਕੱਲ ਨੇ ਜੜੇ ਨੀਮ ਸੈਂਕੜੇ
ਆਰਸੀਬੀ ਦਾ ਗੇਂਦਬਾਜ਼ ਜੋਸ਼ ਹੇਜ਼ਲਵੁੰਡ ਸਾਥੀ ਖਿਡਾਰੀਆਂ ਨਾਲ ਵਿਕਟ ਲੈਣ ਦੀ ਖੁਸ਼ੀ ਸਾਂਝੀ ਕਰਦਾ ਹੋਇਆ। ਫੋਟੋ: ਪੀਟੀਆਈ
Advertisement

ਬੰਗਲੂਰੂ, 24 ਅਪਰੈਲ

ਮੇਜ਼ਬਾਨ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ (RR) ਦੀ ਟੀਮ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਬੰਗਲੂਰੂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 205/ 5 ਦਾ ਸਕੋਰ ਬਣਾਇਆ ਸੀ।

Advertisement

ਰਾਜਸਥਾਨ ਦੀ ਟੀਮ ਜਿੱਤ ਲਈ ਮਿਲੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਹੀ ਬਣਾ ਸਕੀ। ਟੀਮ ਲਈ ਯਸ਼ੱਸਵੀ ਜੈਸਵਾਲ ਨੇ 49 ਤੇ ਧਰੁਵ ਜੁਰੇਲ ਨੇ 47 ਦੌੜਾਂ ਦੀ ਪਾਰੀ ਖੇਡੀ। ਬੰਗਲੂਰੂ ਲਈ  ਜੋਸ਼ ਹੇਜ਼ਲਵੁੱਡ ਨੇ 4 ਤੇ ਕਰੁਨਾਲ ਪੰਡਿਆ ਨੇ ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਦੇਵਦੱਤ ਪਡੀਕੱਲ ਦੇ ਨੀਮ ਸੈਂਕੜਿਆਂ ਦੀ ਬਦੌਲਤ ਰੌਇਲ ਚੈਲੇਂਜਰਜ਼ ਬੰਗਲੂਰੂ(RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ (RR) ਖਿਲਾਫ਼ 5 ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾਈਆਂ ਸਨ।

ਕੋਹਲੀ ਨੇ 42 ਗੇਂਦਾਂ ਵਿਚ 70 ਤੇ ਪਡੀਕੱਲ ਨੇ 27 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਦੋਵਾਂ ਨੇ ਵਿਚਕਾਰਲੇ ਓਵਰਾਂ ਵਿਚ ਦੂਜੇ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਜਿਤੇਸ਼ ਸ਼ਰਮਾ (10 ਗੇਂਦਾਂ ’ਤੇ 20 ਦੌੜਾਂ) ਤੇ ਟਿਮ ਡੇਵਿਡ (15 ਗੇਂਦਾਂ ’ਤੇ 23 ਦੌੜਾਂ) ਨੇ ਆਰਸੀਬੀ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ।

ਰਾਜਸਥਾਨ ਦੀ ਟੀਮ ਨੇ ਟਾਸ ਜਿੱਤਣ ਮਗਰੋਂ ਮੇਜ਼ਬਾਨ ਬੰਗਲੂਰੂ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਰਾਜਸਥਾਨ ਲਈ ਸੰਦੀਪ ਸ਼ਰਮਾ ਨੇ ਦੋ ਜਦੋਂਕਿ ਇਕ ਇਕ ਵਿਕਟ ਜੋਫ਼ਰਾ ਆਰਚਰ ਤੇ ਵਨਿੰਦੂ ਹਸਰੰਗਾ ਨੇ ਲਈ। -ਪੀਟੀਆਈ

Advertisement
Tags :
IPLRajasthan RoyalsRoyal challengers Bangalore