ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਈਪੀਐੱਲ: ਕੋਲਕਾਤਾ ਤੇ ਹੈਦਰਾਬਾਦ ਵਿਚਾਲੇ ਫਾਈਨਲ ਮੁਕਾਬਲਾ ਐਤਵਾਰ ਨੂੰ

ਰਾਤ 7:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ
ਚੇਨੱਈ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਕਪਤਾਨ ਸ਼੍ਰੇਅਸ ਅਈਅਰ ਤੇ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਪੈਟ ਕਮਿਨਸ ਆਈਪੀਐੱਲ ਟਰਾਫੀ ਨਾਲ। -ਫੋਟੋ: ਪੀਟੀਆਈ
Advertisement

ਚੇਨੱਈ, 25 ਮਈ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਐਤਵਾਰ ਨੂੰ ਇਥੇ ਸ਼ਾਮ 7:30 ਵਜੇ ਸ਼ੁਰੂ ਹੋਣ ਵਾਲੇ ਫਾਈਨਲ ਵਿੱਚ ਇੱਕ ਪਾਸੇ ਕ੍ਰਿਕਟ ਰਣਨੀਤੀਕਾਰ ਗੌਤਮ ਗੰਭੀਰ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਹੋਵੇਗੀ ਜਦਕਿ ਦੂਜੇ ਪਾਸੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਪੈਟ ਕਮਿਨਸ ਦੀ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਹੋਵੇਗੀ। ਆਮ ਤੌਰ ’ਤੇ ਖੇਡ ਮੁਕਾਬਲੇ ਕਪਤਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਹੁੰਦੇ ਹਨ ਪਰ ਇਹ ਫਾਈਨਲ ਵੱਖਰਾ ਹੈ। ਇਕ ਪਾਸੇ ਗੰਭੀਰ ਦਾ ਦਿਮਾਗ ਹੈ ਅਤੇ ਦੂਜੇ ਪਾਸੇ ਆਸਟਰੇਲਿਆਈ ਕਪਤਾਨ ਹੈ ਜਿਸ ਨੇ ਟੀਮ ਨੂੰ ਵੱਖਰਾ ਨਜ਼ਰੀਆ ਦਿੱਤਾ ਹੈ। ਕੋਲਕਾਤਾ ਦੇ ਕਪਤਾਨ ਵਜੋਂ ਆਪਣਾ ਦੂਜਾ ਆਈਪੀਐਲ ਫਾਈਨਲ ਖੇਡਣ ਜਾ ਰਿਹਾ ਸ਼੍ਰੇਅਸ ਅਈਅਰ ਇਸ ਮੈਚ ਵਿੱਚ ਸਹਾਇਕ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ। ਦਹਾਕਾ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਮਿਨਸ ਅਜਿਹਾ ਕਪਤਾਨ ਬਣ ਜਾਵੇਗਾ ਜੋ ਛੇ ਮਹੀਨਿਆਂ ਦੇ ਅੰਦਰ ਇੱਕ ਰੋਜ਼ਾ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਐਸ਼ੇਜ਼ ਜਿੱਤ ਲਵੇਗਾ। ਹੁਣ ਜੇ ਉਹ ਹੈਦਰਾਬਾਦ ਨੂੰ ਆਈਪੀਐੱਲ ਦਾ ਖਿਤਾਬ ਵੀ ਦਿਵਾ ਦਿੰਦਾ ਹੈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। -ਪੀਟੀਆਈ

Advertisement

Advertisement