ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ

ਕੇਕੇਆਰ ਲਈ ਸੁਨੀਲ ਨਰਾਇਣ ਦਾ ਹਰਫ਼ਨਮੌਲਾ ਪ੍ਰਦਰਸ਼ਨ
ਕੇਕੇਆਰ ਦਾ ਗੇਂਦਬਾਜ਼ ਮੋਈਨ ਅਲੀ ਸੀਐੱਸਕੇ ਦੇ ਬੱਲੇਬਾਜ਼ ਡੋਵੋਨ ਕੌਨਵੇਅ ਦਾ ਵਿਕਟ ਲੈਣ ਦੀ ਖੁਸ਼ੀ ਸਾਥੀ ਖਿਡਾਰੀਆਂ ਨਾਲ ਸਾਂਝੀ ਕਰਦਾ ਹੋਇਆ। ਫੋਟੋ: ਪੀਟੀਆਈ
Advertisement

ਚੇਨੱਈ, 11 ਅਪਰੈਲ

ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਸੁਨੀਲ ਨਰਾਇਣ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।

Advertisement

ਨਰਾਇਣ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟ ਲਈਆਂ ਤੇ ਮਗਰੋਂ ਬੱਲੇਬਾਜ਼ੀ ਦੌਰਾਨ 18 ਗੇਂਦਾਂ ’ਤੇ 44 ਅਹਿਮ ਦੌੜਾਂ ਬਣਾਈਆਂ। ਕੋਲਕਾਤਾ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 104 ਦੌੜਾਂ ਦੇ ਟੀਚੇ ਨੂੰ 10.1 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਨਾਲ 107 ਦੌੜਾਂ ਬਣਾ ਕੇ ਪੂਰਾ ਕਰ ਲਿਆ।

ਨਰਾਇਣ ਨੇ  44 ਦੌੜਾਂ ਦੀ ਪਾਰੀ ਵਿਚ 2 ਚੌਕੇ ਤੇ 5 ਛੱਕੇ ਜੜੇ। ਕੁਇੰਟਨ ਡੀਕਾਕ ਨੇ 23, ਕਪਤਾਨ ਅਜਿੰਨਕਿਆ ਰਹਾਣੇ ਨੇ ਨਾਬਾਦ 20 ਤੇ ਰਿੰਕੂ ਸਿੰਘ ਨੇ ਨਾਬਾਦ 15 ਦੌੜਾਂ ਬਣਾਈਆਂ। ਚੇਨਈ ਲਈ ਅੰਸ਼ੁਲ ਕੰਬੋਜ ਤੇ ਨੂਰ ਅਹਿਮਦ ਨੇ ਇਕ ਇਕ ਵਿਕਟ ਲਈ।

ਇਸ ਤੋਂ ਪਹਿਲਾਂ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ (CSK) ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ (KKR) ਖਿਲਾਫ਼ 9 ਵਿਕਟਾਂ ਦੇ ਨੁਕਸਾਨ ਨਾਲ 103 ਦੌੜਾਂ ਹੀ ਬਣਾ ਸਕੀ। ਚੇਨੱਈ ਦੀ ਟੀਮ ਦਾ ਆਪਣੇ ਘਰੇਲੂ ਮੈਦਾਨ ਚੇਪਕ ਉੱਤੇ ਇਹ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਆਈਪੀਐੱਲ ਵਿਚ ਸੀਐੱਸਕੇ ਦਾ ਇਹ ਤੀਜਾ ਸਭ ਤੋਂ ਘੱਟ ਸਕੋਰ ਹੈ ਤੇ ਮੌਜੂਦਾ ਸੀਜ਼ਨ ਵਿਚ ਕਿਸੇ ਟੀਮ ਦਾ ਸਭ ਤੋਂ ਹੇਠਲਾ ਸਕੋਰ ਹੈ।

ਕੋਲਕਾਤਾ ਲਈ ਸਪਿੰਨਰ ਸੁਨੀਲ ਨਰਾਇਣ ਨੇ 13 ਦੌੜਾਂ ਬਦਲੇ ਤਿੰਨ ਵਿਕਟ ਲਏ। ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ ਨੇ ਦੋ ਦੋ ਵਿਕਟਾਂ ਲਈਆਂ। ਚੇਨੱਈ ਦੀ ਟੀਮ ਆਪਣੀ ਪੂਰੀ ਪਾਰੀ ਦੌਰਾਨ ਸਿਰਫ਼ ਨੌਂ ਬਾਊਂਡਰੀਜ਼ (ਚੌਕੇ ਜਾਂ ਛੱਕੇ) ਹੀ ਲਗਾ ਸਕੀ। ਸ਼ਿਵਮ ਦੂੁਬੇ ਨਾਬਾਦ 31 ਦੌੜਾਂ (29 ਗੇਂਦਾਂ ’ਤੇ) ਨਾਲ ਟੌਪ ਸਕੋਰਰ ਰਿਹਾ। ਵਿਜੈ ਸ਼ੰਕਰ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਸੀਐੱਸਕੇ ਦੇ ਚਾਰ ਬੱਲੇਬਾਜ਼ ਹੀ ਦੋਹਰੇ ਅੰਕੜੇ ਵਿਚ ਦੌੜਾਂ ਬਣਾ ਸਕੇ।

ਟੀਮ ਦਾ ਕਪਤਾਨ ਰੁਤੂਰਾਜ ਗਾਇਕਵਾੜ ਸੱਟ ਲੱਗਣ ਕਰਕੇ ਆਈਪੀਐੱਲ ਦੇ ਬਾਕੀ ਬਚਦੇ ਮੈਚਾਂ ਲਈ ਟੀਮ ’ਚੋਂ ਬਾਹਰ ਹੋ ਗਿਆ।

ਨੌਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ ਮਹਿੰਦਰ ਸਿੰਘ ਧੋਨੀ ਚਾਰ ਗੇਂਦਾਂ ’ਤੇ ਇਕ ਦੌੜ ਹੀ ਬਣਾ ਸਕਿਆ ਤੇ 16ਵੇਂ ਓਵਰ ਵਿਚ ਆਊਟ ਹੋਇਆ।

ਸੀਐੱਸਕੇ ਨੇ ਪਾਵਰਪਲੇਅ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 31 ਦੌੜਾਂ ਬਣਾਈਆਂ ਸਨ, ਜੋ ਇਸ ਸੀਜ਼ਨ ਵਿਚ ਕਿਸੇ ਵੀ ਟੀਮ ਦਾ ਪਹਿਲੇ 6 ਓਵਰਾਂ ਵਿਚ ਸਭ ਤੋਂ ਘੱਟ ਸਕੋਰ ਹੈ। ਇਹ ਸਕੋਰ ਹੋਰ ਵੀ ਘੱਟ ਹੋ ਸਕਦਾ ਸੀ, ਪਰ ਸ਼ੰਕਰ ਨੇ ਚੱਕਰਵਰਤੀ ਨੂੰ 6ਵੇਂ ਓਵਰ ਵਿਚ ਉਪਰੋਥੱਲੀ ਦੋ ਚੌਕੇ ਲਾ ਕੇ 13 ਦੌੜਾਂ ਬਟੋਰੀਆਂ। ਹੋਰਨਾਂ ਬੱਲੇਬਾਜ਼ਾਂ ਵਿਚ ਡੇਵੋਨ ਕੌਨਵੇਅ ਨੇ 12, ਰਚਿਨ ਰਵਿੰਦਰਾ 4 ਤੇ ਰਾਹੁਲ ਤ੍ਰਿਪਾਠੀ ਨੇ 16 ਦੌੜਾਂ ਬਣਾਈਆਂ। -ਪੀਟੀਆਈ

Advertisement
Tags :
CSKDhoniIndian Premier LeagueIPLKKR