ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ
ਨੀਰੂ ਢਾਂਡਾ ਤੇ ਭੋਨੀਸ਼ ਮਹਿੰਦੀਰੱਤਾ ਦੀ ਭਾਰਤ ਦੀ ਮਿਸ਼ਰਤ ਜੋੜੀ ਨੇ ਅੱਜ ਇੱਥੇ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਸ਼ਾਟਗਨ ਦੇ ਅੰਤਿਮ ਦਿਨ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਇਹ ਜੋੜੀ 25ਵੇਂ ਸਥਾਨ ’ਤੇ ਰਹੀ ਜਦਕਿ ਜ਼ੋਰਾਵਰ ਸਿੰਘ ਸੰਧੂ ਤੇ ਆਸ਼ਿਮਾ ਅਹਿਲਾਵਤ ਦੀ ਜੋੜੀ...
Advertisement
ਨੀਰੂ ਢਾਂਡਾ ਤੇ ਭੋਨੀਸ਼ ਮਹਿੰਦੀਰੱਤਾ ਦੀ ਭਾਰਤ ਦੀ ਮਿਸ਼ਰਤ ਜੋੜੀ ਨੇ ਅੱਜ ਇੱਥੇ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਸ਼ਾਟਗਨ ਦੇ ਅੰਤਿਮ ਦਿਨ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਇਹ ਜੋੜੀ 25ਵੇਂ ਸਥਾਨ ’ਤੇ ਰਹੀ ਜਦਕਿ ਜ਼ੋਰਾਵਰ ਸਿੰਘ ਸੰਧੂ ਤੇ ਆਸ਼ਿਮਾ ਅਹਿਲਾਵਤ ਦੀ ਜੋੜੀ 28ਵੇਂ ਨੰਬਰ ’ਤੇ ਰਹੀ। ਭਾਰਤ ਦੀਆਂ ਦੋਵੇਂ ਜੋੜੀਆਂ ਨੇ ਕੁਆਲੀਫਿਕੇਸ਼ਨ ਰਾਊਂਡ ਵਿਚ 137-137 ਅੰਕ ਬਣਾਏ ਤੇ ਫਾਈਨਲ ਵਿਚ ਥਾਂ ਬਣਾਉਣ ਤੋਂ ਬਹੁਤ ਦੂਰ ਰਹੀਆਂ।
Advertisement
ਭਾਰਤ ਲਈ ਇਸ ਚੈਂਪੀਅਨਸ਼ਿਪ ਵਿਚ ਇਕਮਾਤਰ ਕਾਂਸੀ ਦਾ ਤਗਮਾ ਜ਼ੋਰਾਵਰ ਨੇ ਜਿੱਤਿਆ। ਇਸ ਤਗਮੇ ਨਾਲ ਭਾਰਤ ਅੰਕ ਸੂਚੀ ਵਿਚ ਛੇ ਹੋਰ ਦੇਸ਼ਾਂ ਨਾਲ ਸਾਂਝੇ ਅੱਠਵੇਂ ਸਥਾਨ ’ਤੇ ਆ ਗਿਆ ਹੈ। ਅਮਰੀਕਾ ਚਾਰ ਸੋਨ, ਇਕ ਚਾਂਦੀ ਤੇ ਇਕ ਕਾਂਸੀ ਦੇ ਤਗਮੇ ਨਾਲ ਸਿਖਰ ’ਤੇ ਹੈ ਜਦਕਿ ਸਪੇਨ ਦੋ ਸੋਨ ਤੇ ਇਕ ਚਾਂਦੀ ਨਾਲ ਦੂਜੇ ਸਥਾਨ ’ਤੇ ਹੈ ਤੇ ਕਰੋਏਸ਼ੀਆ ਦੋ ਸੋਨ ਤਗਮਿਆਂ ਨਾਲ ਤੀਜੇ ਸਥਾਨ ’ਤੇ ਹੈ। ਪੀਟੀਆਈ
Advertisement