ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ’ਚ ਭਾਰਤ ਦੀ ਨਿਰਾਸ਼ਾਜਨਕ ਮੁਹਿੰਮ ਖ਼ਤਮ
ਕੌਮੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਾਨ ਗਾਂਗੁਲੀ ਦੇ ਅੱਜ ਇੱਥੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੈਡਲੇ ਵਿੱਚ 28ਵੇਂ ਸਥਾਨ ’ਤੇ ਰਹਿਣ ਮਗਰੋਂ ਵੱਕਾਰੀ ਮੁਕਾਬਲੇ ਵਿੱਚ ਭਾਰਤ ਦੀ ਨਿਰਾਸ਼ਾਜਨਕ ਮੁਹਿੰਮ ਖ਼ਤਮ ਹੋ ਗਈ। 20 ਸਾਲਾ...
Advertisement
ਕੌਮੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਾਨ ਗਾਂਗੁਲੀ ਦੇ ਅੱਜ ਇੱਥੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੈਡਲੇ ਵਿੱਚ 28ਵੇਂ ਸਥਾਨ ’ਤੇ ਰਹਿਣ ਮਗਰੋਂ ਵੱਕਾਰੀ ਮੁਕਾਬਲੇ ਵਿੱਚ ਭਾਰਤ ਦੀ ਨਿਰਾਸ਼ਾਜਨਕ ਮੁਹਿੰਮ ਖ਼ਤਮ ਹੋ ਗਈ।
20 ਸਾਲਾ ਇਸ ਅਥਲੀਟ ਨੇ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਨਵਾਂ ਰਿਕਾਰਡ ਬਣਾਇਆ ਸੀ ਪਰ ਉਹ ਇੱਥੇ ਆਪਣਾ ਪ੍ਰਦਰਸ਼ਨ ਦੁਹਰਾ ਨਹੀਂ ਸਕਿਆ ਅਤੇ 4:30.40 ਸੈਕਿੰਡ ਦੇ ਸਮੇਂ ਨਾਲ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਿਹਾ।
Advertisement
ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਤੈਰਾਕਾਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਕੋਈ ਵੀ ਤੈਰਾਕ ਆਪੋ-ਆਪਣੀ ਹੀਟ ਤੋਂ ਅੱਗੇ ਨਹੀਂ ਵਧ ਸਕਿਆ। ਇੱਥੋਂ ਤੱਕ ਕਿ ਕੋਈ ਵੀ ਭਾਰਤੀ ਅਥਲੀਟ ਆਪਣੇ ਨਿੱਜੀ ਸਰਵੋਤਮ ਸਮੇਂ ’ਚ ਵੀ ਸੁਧਾਰ ਨਹੀਂ ਕਰ ਸਕਿਆ।
Advertisement