ਤਿਆਗੀ ਤੇ ਮਾਰੀਆ ਦੀ ਹਾਰ ਨਾਲ ਤਾਇਕਵਾਂਡੋ ’ਚ ਭਾਰਤ ਦੀ ਮੁਹਿੰਮ ਖ਼ਤਮ
ਹਾਂਗਜ਼ੂ, 27 ਸਤੰਬਰ
ਸ਼ਵਿਾਂਸ਼ ਤਿਆਗੀ ਅਤੇ ਮਾਰਗਰੇਟ ਮਾਰੀਆ ਰੇਗੀ ਦੀ ਹਾਰ ਨਾਲ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਤਾਇਕਵਾਂਡੋ ਮੁਕਾਬਲੇ ’ਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ। ਤਿਆਗੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਦੇ ਰਾਊਂਡ ਆਫ 32 ’ਚ ਕੰਬੋਡੀਆ ਦੇ ਮਿਥੋਨਾ ਵਾ ਨੂੰ 2-0 (3-3, 8-5) ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਹਾਲਾਂਕਿ 24 ਸਾਲਾ ਤਿਆਗੀ ਪ੍ਰੀ-ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੇ ਵੂਹੀਓਕ ਪਾਰਕ ਤੋਂ 0-2 (6-15, 1-15) ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਿਆ। ਮਹਿਲਾਵਾਂ ਦੇ 67 ਕਿਲੋ ਵਰਗ ਵਿੱਚ ਮਾਰੀਆ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੇ ਦੀ ਜੁਈ ਐਨ ਚਾਂਗ ਤੋਂ 0-2 (4-9, 3-13) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਖਿਡਾਰੀਆਂ ਨੂੰ ਚੀਨ ਦੀ ਯਾਤਰਾ ਲਈ ਆਖਰੀ ਸਮੇਂ ’ਤੇ ਮਨਜ਼ੂਰੀ ਮਿਲੀ ਸੀ ਅਤੇ ਉਹ ਸੋਮਵਾਰ ਰਾਤ ਨੂੰ ਹਾਂਗਜ਼ੂ ਲਈ ਰਵਾਨਾ ਹੋਏ ਸਨ। ਤਾਇਕਵਾਂਡੋ ਵਿੱਚ ਭਾਰਤ ਨੇ ਇੱਕੋ-ਇੱਕ ਤਗਮਾ 2002 ਵਿੱਚ ਬੂਸਾਨ ਖੇਡਾਂ ਵਿੱਚ ਜਿੱਤਿਆ ਸੀ। -ਪੀਟੀਆਈ