ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ
ਟੀਮ ਦਾ ਐਲਾਨ ਕਰਦਿਆਂ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਟੈਸਟ ਲੜੀ ਲਈ ਕਰੁਣ ਨਾਇਰ ਤੇ ਅਭਿਮੰਨਿਊ ਈਸ਼ਵਰਨ ਨੂੰ ਬਾਹਰ ਕੀਤਾ ਗਿਆ ਹੈ, ਜਦਕਿ ਦੇਵਦੱਤ ਪੱਡੀਕਲ ਨੂੰ ਟੀਮ ਵਿਚ ਥਾਂ ਦਿੱਤੀ ਗਈ ਹੈ। ਸਾਈ ਸੁਧਰਸ਼ਨ ਵੀ ਟੀਮ ਦਾ ਹਿੱਸਾ ਹੋਵੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ’ਚ ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਲਈ ਰਵਿੰਦਰਾ ਜਡੇਜਾ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਅਗਰਕਰ ਨੇ ਉਮੀਦ ਜਤਾਈ ਕਿ ਪੰਤ ਦੱਖਣੀ ਅਫਰੀਕਾ ਖਿਲਾਫ਼ ਨਵੰਬਰ-ਦਸੰਬਰ ’ਚ ਹੋਣ ਵਾਲੀ ਘਰੇਲੂ ਟੈਸਟ ਲੜੀ ਉਪਲਬਧ ਹੋਵੇਗਾ।
ਬੁਮਰਾਹ ਬਾਰੇ ਅਗਰਕਰ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਨੂੰ ਚੰਗੀ ਤਰ੍ਹਾਂ ਆਰਾਮ ਦਿੱਤਾ ਗਿਆ ਹੈ ਅਤੇ ਉਹ 2 ਅਕਤੂੁਬਰ ਨੂੰ ਅਹਿਮਦਾਬਾਦ ’ਚ ਸ਼ੁਰੂ ਹੋਣ ਵਾਲੀ ਲੜੀ ਲਈ ਤਿਆਰ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਸਥਿਤੀ ਬਾਰੇ ਅਜੀਤ ਅਗਰਕਾਰ ਨੇ ਕਿ ਉਨ੍ਹਾਂ ਨੂੰ ਉਸ ਦੇ ਫਿੱਟ ਹੋਣ ਸਬੰਧੀ ਜਾਣਕਾਰੀ ਨਹੀਂ ਹੈ।
ਟੀਮ ’ਚ ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ, ਸਾਈ ਸੁਧਰਸ਼ਨ, ਦੇਵਦੱਤ ਪੱਡੀਕਲ, ਧਰੁਵ ਜੁਰੇਲ (ਵਿਕਟ ਕੀਪਰ), ਰਵਿੰਦਰ ਜਡੇਜਾ (ਉਪ ਕਪਤਾਨ), ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਐੱਨ ਜਗਦੀਸ਼ਨ (ਵਿਕਟ ਕੀਪਰ), ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਤੇ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ।