ਏਸ਼ੀਆ ਕੱਪ ਟੀ20 ਲਈ ਭਾਰਤੀ ਟੀਮ ਦਾ ਐਲਾਨ
ਅਗਲੇ ਮਹੀਨੇ ਦੁਬਈ ਵਿਚ ਖੇਡੇ ਜਾਣ ਵਾਲੇ ਏਸ਼ੀਆ ਕੱਪ ਟੀ20 ਮੁਕਾਬਲਿਆਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਵਾਂਗ ਕਪਤਾਨ ਦੀ ਜ਼ਿੰਮੇਵਾਰੀ ਸੂਰਿਆਕੁਮਾਰ ਯਾਦਵ ਕੋਲ ਹੀ ਰਹੇਗੀ ਜਦੋਂਕਿ ਸ਼ੁਭਮਨ ਗਿੱਲ ਨੂੰ ਟੀਮ ਵਿਚ ਉਪ ਕਪਤਾਨ ਵਜੋਂ ਸ਼ਾਮਲ ਕੀਤਾ ਗਿਆ ਹੈ।
ਤੇਜ਼ਤਰਾਰ ਬੱਲੇਬਾਜ਼ ਰਿੰਕੂ ਸਿੰਘ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਸਪਿੰਨਰ ਕੁਲਦੀਪ ਯਾਦਵ ਵੀ ਟੀਮ ਵਿਚ ਥਾਂ ਬਣਾਉਣ ’ਚ ਸਫ਼ਲ ਰਹੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਜੈਸਵਾਲ ਨੂੰ ਅਜੇ ਕ੍ਰਿਕਟ ਦੀ ਇਸ ਵੰਨਗੀ ਲਈ ਅਜੇ ਥੋੜ੍ਹੀ ਹੋਰ ਉਡੀਕ ਕਰਨੀ ਹੋਵੇਗੀ। ਟੀਮ ਦੀ ਚੋਣ ਮਗਰੋਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਕੋਲ ਟੀਮ ਵਿਚ ਬਹੁਤੇ ਪ੍ਰਤਿਭਾਵਾਨ ਖਿਡਾਰੀ ਹਨ, ਜਿਸ ਨਾਲ ਉਨ੍ਹਾਂ ਦਾ ਕੰਮ ਕੁਝ ਸੁਖਾਲਾ ਹੋ ਜਾਂਦਾ ਹੈ।
ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ ਭਾਰਤ ਆਪਣਾ ਪਹਿਲਾ ਮੁਕਾਬਲਾ 10 ਸਤੰਬਰ ਨੂੰ ਯੂਏਈ ਖਿਲਾਫ਼ ਖੇਡੇਗਾ। ਏਸ਼ੀਆ ਦੀ ਦੋ ਸਿਖਰਲੀਆਂ ਟੀਮਾਂ ਤੇ ਰਵਾਇਤੀ ਵਿਰੋੋਧੀ ਭਾਰਤ ਤੇ ਪਾਕਿਸਤਾਨ 14 ਸਤੰਬਰ ਨੂੰ ਆਹਮੋ ਸਾਹਮਣੇ ਹੋਣਗੇ।
ਏਸ਼ੀਆ ਕੱਪ ਲਈ ਭਾਰਤੀ ਟੀਮ:
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਜਿਤੇਸ਼ ਸ਼ਰਮਾ, ਸ਼ਿਵਮ ਦੂਬੇ, ਅਰਸ਼ਦੀਪ ਸਿੰਘ, ਸੰਜੂ ਸੈਮਸਨ, ਹਰਸ਼ਿਤ ਰਾਣਾ, ਤਿਲਕ ਵਰਮਾ, ਰਿੰਕੂ ਸਿੰਘ, ਵਰੁਣ ਚੱਕਰਵਰਤੀ।