ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੜੀਸਾ ਮਾਸਟਰਜ਼ ’ਚ ਭਾਰਤੀ ਸ਼ਟਲਰਾਂ ਦਾ ਦਬਦਬਾ

ਉੜੀਸਾ ਮਾਸਟਰਜ਼ ਸੁਪਰ 100 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹਿਲਾ ਸਿੰਗਲਜ਼ ਵਿੱਚ ਉਨਤੀ ਹੁੱਡਾ ਅਤੇ ਪੁਰਸ਼ ਸਿੰਗਲਜ਼ ਵਿੱਚ ਤਰੁਨ ਮੰਨੇਪਲੀ ਸਮੇਤ ਹੋਰ ਭਾਰਤੀ ਸ਼ਟਲਰ ਆਸਾਨੀ ਨਾਲ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਮਹਿਲਾ ਸਿੰਗਲਜ਼ ਵਿੱਚ...
Advertisement

ਉੜੀਸਾ ਮਾਸਟਰਜ਼ ਸੁਪਰ 100 ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹਿਲਾ ਸਿੰਗਲਜ਼ ਵਿੱਚ ਉਨਤੀ ਹੁੱਡਾ ਅਤੇ ਪੁਰਸ਼ ਸਿੰਗਲਜ਼ ਵਿੱਚ ਤਰੁਨ ਮੰਨੇਪਲੀ ਸਮੇਤ ਹੋਰ ਭਾਰਤੀ ਸ਼ਟਲਰ ਆਸਾਨੀ ਨਾਲ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਮਹਿਲਾ ਸਿੰਗਲਜ਼ ਵਿੱਚ ਹੁੱਡਾ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਪੀ ਭਰਤ ਨੂੰ 21-12, 21-18 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਛੇਵਾਂ ਦਰਜਾ ਪ੍ਰਾਪਤ ਅਨਮੋਲ ਖਰਬ ਨੂੰ ਥਾਈਲੈਂਡ ਦੀ ਖਿਡਾਰਨ ਖ਼ਿਲਾਫ਼ ਸੰਘਰਸ਼ ਕਰਨਾ ਪਿਆ, ਪਰ ਆਖਰਕਾਰ ਉਸ ਨੇ 21-17, 19-21, 23-21 ਨਾਲ ਜਿੱਤ ਦਰਜ ਕੀਤੀ। ਪੁਰਸ਼ ਸਿੰਗਲਜ਼ ਵਿੱਚ ਮੰਨੇਪੱਲੀ ਨੇ ਮਾਨਵ ਚੌਧਰੀ ਨੂੰ 21-5, 21-8 ਨਾਲ ਆਸਾਨੀ ਨਾਲ ਹਰਾਇਆ।

Advertisement
Advertisement
Show comments