ਭਾਰਤੀ ਨਿਸ਼ਾਨੇਬਾਜ਼ ਤਗ਼ਮੇ ਜਿੱਤਣ ਤੋਂ ਖੁੰਝੇ
ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਕੋਈ ਤਗ਼ਮਾ ਨਹੀਂ ਜਿੱਤ ਸਕੇ। ਮੁਕਾਬਲੇ ਵਿੱਚ ਓਲੰਪੀਅਨ ਗੁਰਪ੍ਰੀਤ ਸਿੰਘ ਨੌਵੇਂ ਸਥਾਨ ’ਤੇ ਰਹੇ। ਚੀਨ ਦੀ ਯਾਓ ਕਿਆਨਕਸੁਨ ਨੇ ਵਧੀਆ ਪ੍ਰਦਰਸ਼ਨ ਨਾਲ ਤੀਜਾ ਸੋਨ ਤਗ਼ਮਾ...
Advertisement
ਆਈ ਐੱਸ ਐੱਸ ਐੱਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਕੋਈ ਤਗ਼ਮਾ ਨਹੀਂ ਜਿੱਤ ਸਕੇ। ਮੁਕਾਬਲੇ ਵਿੱਚ ਓਲੰਪੀਅਨ ਗੁਰਪ੍ਰੀਤ ਸਿੰਘ ਨੌਵੇਂ ਸਥਾਨ ’ਤੇ ਰਹੇ। ਚੀਨ ਦੀ ਯਾਓ ਕਿਆਨਕਸੁਨ ਨੇ ਵਧੀਆ ਪ੍ਰਦਰਸ਼ਨ ਨਾਲ ਤੀਜਾ ਸੋਨ ਤਗ਼ਮਾ ਜਿੱਤਿਆ, ਇਸ ਤੋਂ ਇਲਾਵਾ ਕਿਆਨਕਸੁਨ ਨੇ ਓਲੰਪਿਕ ਸ਼ੂਟਿੰਗ ਰੇਂਜ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਸੋਨ ਤਗਮਾ ਅਤੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਵਿੱਚ ਇੱਕ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਤਿੰਨ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਦੇ ਤਗਮਿਆਂ ਨਾਲ ਤਗਮੇ ਸੂਚੀ ਵਿੱਚ ਚੀਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ। ਚੀਨ ਨੇ 12 ਸੋਨ ਤਗਮੇ, ਸੱਤ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ ਤੇ ਕੋਰੀਆ ਨੇ ਸੱਤ ਸੋਨ ਤਗਮੇ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।
Advertisement
Advertisement
