ਪਾਕਿਸਤਾਨ ਖ਼ਿਲਾਫ਼ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਣਗੇ ਭਾਰਤੀ ਖਿਡਾਰੀ
ਪਹਿਲਗਾਮ ਹਮਲੇ ਖ਼ਿਲਾਫ਼ ਭਾਰਤ ਕ੍ਰਿਕਟ ਮੈਨੇਜਮੈਂਟ ਨੇ ਲਿਆ ਫੈਸਲਾ
Advertisement
ਪਾਕਿਸਤਾਨ ਖਿਲਾਫ ਅੱਜ ਵਾਲੇ ਏਸ਼ੀਆ ਕੱਪ ਕ੍ਰਿਕਟ ਮੈਚ ਵਿੱਚ ਭਾਰਤ ਦੇ ਕ੍ਰਿਕਟ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਣਗੇ। ਇਹ ਫੈਸਲਾ ਪਹਿਲਗਾਮ ਦਹਿਸ਼ਤੀ ਹਮਲੇ ਖ਼ਿਲਾਫ਼ ਭਾਰਤੀ ਟੀਮ ਦੀ ਮੈਨੇਜਮੈਂਟ ਨੇ ਲਿਆ ਹੈ। ਜ਼ਿਕਰਯੋਗ ਹੈ ਕਿ ਦੁਬਈ ਸਟੇਡੀਅਮ ਵਿੱਚ ਬੈਨਰ ਅਤੇ ਪੋਸਟਰ ਲੈ ਕੇ ਜਾਣ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਮੈਚ ਖ਼ਿਲਾਫ਼ ਭਾਰਤ ਦੀਆਂ ਕਈ ਰਾਜਸੀ ਧਿਰਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਮੰਗ ਕਰ ਰਹੇ ਹਨ ਕਿ ਪਾਕਿਸਤਾਨ ਨਾਲ ਮੈਚ ਨਹੀਂ ਹੋਣੇ ਚਾਹੀਦੇ। ਇਸ ਮਾਮਲੇ ’ਤੇ ਦੇਸ਼ ਭਰ ਵਿਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਸ ਕਰ ਕੇ ਭਾਰਤੀ ਖਿਡਾਰੀ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਣਗੇ।
Advertisement
Advertisement