ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ
ਬੰਗਲੂੂੂਰੂ, 10 ਜੁਲਾਈ ਦੋ ਦਿਨਾਂ ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (ਓਪੀਏਸੀ) 11 ਤੇ 12 ਜੁਲਾਈ ਨੂੰ ਇੱਥੇ ਕਾਂਤੀਵੀਰਾ ਸਟੇਡੀਅਮ ’ਚ ਹੋਵੇਗੀ, ਜਿਸ ਦੌਰਾਨ ਦੋ ਵਾਰ ਦੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਸੁਮਿਤ ਅੰਤਿਲ ਸਭ ਦੀਆਂ ਨਜ਼ਰਾਂ ’ਚ ਹੋਣਗੇ। ਇਸ...
Advertisement
ਬੰਗਲੂੂੂਰੂ, 10 ਜੁਲਾਈ
ਦੋ ਦਿਨਾਂ ਇੰਡੀਅਨ ਓਪਨ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ (ਓਪੀਏਸੀ) 11 ਤੇ 12 ਜੁਲਾਈ ਨੂੰ ਇੱਥੇ ਕਾਂਤੀਵੀਰਾ ਸਟੇਡੀਅਮ ’ਚ ਹੋਵੇਗੀ, ਜਿਸ ਦੌਰਾਨ ਦੋ ਵਾਰ ਦੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਸੁਮਿਤ ਅੰਤਿਲ ਸਭ ਦੀਆਂ ਨਜ਼ਰਾਂ ’ਚ ਹੋਣਗੇ। ਇਸ ਦੋ ਦਿਨਾਂ ਚੈਂਪੀਅਨਸ਼ਿਪ ਵਿੱਚ 262 ਭਾਰਤ ਪੈਰਾ ਅਥਲੀਟ ਹਿੱਸਾ ਲੈਣਗੇ ਅਤੇ ਇਹ ਨਵੀਂ ਦਿੱਲੀ ਵਿੱਚ ਹੋਣ ਵਾਲੀ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਾਸਤੇ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਵਾਸਤੇ ਖਿਡਾਰੀਆਂ ਲਈ ਆਖਰੀ ਮੌਕਾ ਹੋਵੇਗਾ। ਸੁਮਿਤ ਅੰਤਿਲ ਤੋਂ ਇਲਾਵਾ ਪਰਵੀਨ ਕੁਮਾਰ (ਉੱਚੀ ਛਾਲ ਟੀ44), ਪੈਰਾਲੰਪਿਕ ’ਚ ਦੋ ਵਾਰ ਦਾ ਚਾਂਦੀ ਦਾ ਤਗ਼ਮਾ ਜੇਤੂ ਯੋਗੇਸ਼ ਕਥੂਨੀਆ (ਡਿਸਕਸ ਥ੍ਰੋਅ, ਐੱਫ56), ਧਰਮੀਬੀਰ ਨੈਨ (ਕਲੱਬ ਥ੍ਰੋਅ ਐੱਫ51), ਰਿੰਕੂ ਹੁੱਡਾ (ਜੈਵੇਲਿਨ ਥ੍ਰੋਅ ਐੱਫ46) ਅਤੇ ਸਿਮਰਨ (100 ਮੀਟਰ ਤੇ 200 ਮੀਟਰ ਟੀ12) ਦੇ ਪ੍ਰਦਰਸ਼ਨ ’ਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ। -ਪੀਟੀਆਈ
Advertisement
Advertisement