ਆਸਟਰੇਲੀਆ ਦੌਰੇ ਲਈ ਭਾਰਤੀ ਹਾਕੀ ਟੀਮ ਦਾ ਐਲਾਨ
ਹਰਮਨਪ੍ਰੀਤ ਸੰਭਾਲੇਗਾ ਟੀਮ ਦੀ ਕਮਾਨ
Advertisement
ਹਾਕੀ ਇੰਡੀਆ ਨੇ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆ ਦੌਰੇ ਲਈ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ 24 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਰਨਾਟਕ ਦਾ ਪੂਵੰਨਾ ਸੀਬੀ ਨਵਾਂ ਚਿਹਰਾ ਹੋਵੇਗਾ। ਇਸ ਦੌਰੇ ਨੂੰ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੀ ਤਿਆਰੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਏਸ਼ੀਆ ਕੱਪ ਅਗਲੇ ਸਾਲ ਨੈਦਰਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਇਰ ਟੂਰਨਾਮੈਂਟ ਹੈ, ਜੋ 29 ਅਗਸਤ ਤੋਂ ਬਿਹਾਰ ਵਿੱਚ ਖੇਡਿਆ ਜਾਵੇਗਾ। ਇਸ ਦੀ ਤਿਆਰੀ ਲਈ ਭਾਰਤੀ ਟੀਮ 15 ਤੋਂ 21 ਅਗਸਤ ਤੱਕ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਚਾਰ ਮੈਚ ਖੇਡੇਗੀ। ਟੀਮ ਦੀ ਕਮਾਨ ਡਰੈਗ ਫਲਿੱਕਰ ਹਰਮਨਪ੍ਰੀਤ ਦੇ ਹੱਥ ਹੀ ਹੈ, ਜਦਕਿ ਕ੍ਰਿਸ਼ਨ ਪਾਠਕ ਅਤੇ ਸੂਰਜ ਕਰਕੇਰਾ ਗੋਲਕੀਪਰ ਹੋਣਗੇ। ਡਿਫੈਂਸ ਵਿੱਚ ਸੁਮਿਤ, ਜਰਮਨਪ੍ਰੀਤ ਸਿੰਘ, ਸੰਜੈ, ਅਮਿਤ ਰੋਹਿਦਾਸ, ਨੀਲਮ ਸੰਜੀਪ ਸੈੱਸ, ਜੁਗਰਾਜ ਸਿੰਘ ਅਤੇ ਪੂਵੰਨਾ ਹੋਣਗੇ। ਮਿਡਫੀਲਡ ਵਿੱਚ ਨੌਜਵਾਨ ਰਾਜਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
Advertisement
Advertisement