ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਮੁੱਕੇਬਾਜ਼ਾਂ ਨੇ ਚੀਨ ਯੂਥ ਮੁਕਾਬਲੇ ’ਚ 26 ਤਗਮੇ ਜਿੱਤੇ

ਭਾਰਤੀ ਮੁੱਕੇਬਾਜ਼ਾਂ ਨੇ ਚੀਨ ਦੇ ਸ਼ਿਨਜਿਆਂਗ ਵਿੱਚ ਤੀਜੇ ਬੈਲਟ ਐਂਡ ਰੋਡ ਅੰਤਰਰਾਸ਼ਟਰੀ ਯੂਥ ਮੁੱਕੇਬਾਜ਼ੀ ਮੁਕਾਬਲੇ ਵਿਚ 26 ਤਗਮੇ ਜਿੱਤੇ ਹਨ। ਇਹ ਮੁਕਾਬਲੇ 17, 19 ਤੇ 23 ਸਾਲ ਉਮਰ ਵਰਗ ਦੇ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਭਾਰਤ ਨੇ 58 ਮੈਂਬਰੀ ਦਲ...
Advertisement

ਭਾਰਤੀ ਮੁੱਕੇਬਾਜ਼ਾਂ ਨੇ ਚੀਨ ਦੇ ਸ਼ਿਨਜਿਆਂਗ ਵਿੱਚ ਤੀਜੇ ਬੈਲਟ ਐਂਡ ਰੋਡ ਅੰਤਰਰਾਸ਼ਟਰੀ ਯੂਥ ਮੁੱਕੇਬਾਜ਼ੀ ਮੁਕਾਬਲੇ ਵਿਚ 26 ਤਗਮੇ ਜਿੱਤੇ ਹਨ। ਇਹ ਮੁਕਾਬਲੇ 17, 19 ਤੇ 23 ਸਾਲ ਉਮਰ ਵਰਗ ਦੇ ਕਰਵਾਏ ਗਏ।

ਇਸ ਟੂਰਨਾਮੈਂਟ ਵਿਚ ਭਾਰਤ ਨੇ 58 ਮੈਂਬਰੀ ਦਲ ਭੇਜਿਆ ਹੈ, ਜਿਸ ਵਿੱਚ 20 ਮੁੰਡੇ ਅਤੇ 20 ਕੁੜੀਆਂ ਸਿਰਫ਼ 17 ਸਾਲ ਉਮਰ ਵਰਗ ਵਿੱਚ ਸ਼ਾਮਲ ਹਨ। ਸੈਮੀਫਾਈਨਲਿਸਟਾਂ ਵਿੱਚ ਧਰੁਵ ਖਰਬ (46 ਕਿਲੋਗ੍ਰਾਮ), ਉਦੈ ਸਿੰਘ (46 ਕਿਲੋਗ੍ਰਾਮ), ਫਲਕ (48 ਕਿਲੋਗ੍ਰਾਮ), ਪਿਯੂਸ਼ (50 ਕਿਲੋਗ੍ਰਾਮ), ਆਦਿੱਤਿਆ (52 ਕਿਲੋਗ੍ਰਾਮ), ਊਧਮ ਸਿੰਘ ਰਾਘਵ (54 ਕਿਲੋਗ੍ਰਾਮ), ਆਸ਼ੀਸ਼ (54 ਕਿਲੋਗ੍ਰਾਮ), ਦੇਵੇਂਦਰ ਚੌਧਰੀ (75 ਕਿਲੋਗ੍ਰਾਮ), ਜੈਦੀਪ ਸਿੰਘ ਹੰਜਰਾ (80 ਕਿਲੋਗ੍ਰਾਮ), ਅਤੇ ਲੋਵਨ ਗੁਲੀਆ ( 80 ਕਿਲੋਗ੍ਰਾਮ) ਸ਼ਾਮਲ ਹਨ ਜਿਨ੍ਹਾਂ ਨੇ ਚੀਨ, ਕੋਰੀਆ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਖਿਡਾਰੀਆਂ ਨੂੰ ਹਰਾਇਆ।

Advertisement

Advertisement
Show comments