ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਨੇ ਵੈਸਟ ਇੰਡੀਜ਼ ਤੋਂ ਕ੍ਰਿਕਟ ਟੈਸਟ ਲੜੀ 2-0 ਨਾਲ ਜਿੱਤੀ

ਮਹਿਮਾਨ ਟੀਮ ਨੂੰ ਦੂਜੇ ਟੈਸਟ ਮੈਚ ’ਚ 7 ਵਿਕਟਾਂ ਨਾਲ ਹਰਾਇਆ; ਰਾਹੁਲ ਨੇ ਨੀਮ ਸੈਂਕਡ਼ਾ ਜਡ਼ਿਆ; ਕੁਲਦੀਪ ‘ਪਲੇਅਰ ਅਾਫ ਦਿ ਮੈਚ’ ਬਣਿਆ
ਟੈਸਟ ਲੜੀ ਜਿੱਤਣ ਮਗਰੋਂ ਜੇਤੂ ਟਰਾਫੀ ਨਾਲ ਜਸ਼ਨ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ
Advertisement

ਭਾਰਤ ਨੇ ਅੱਜ ਇੱਥੇ ਦੂਜੇ ਤੇ ਆਖਰੀ ਟੈਸਟ ਦੇ ਆਖਰੀ ਦਿਨ ਵੈਸਟ ਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਚ ਭਾਰਤ ਨੇ ਕੇ ਐੱਲ ਰਾਹੁਲ ਦੇ ਨਾਬਾਦ ਨੀਮ ਸੈਂਕੜੇ ਸਦਕਾ ਜਿੱਤ ਲਈ 121 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਗੁਆ ਕੇ ਪੂਰਾ ਕੀਤਾ।

ਰਾਹੁਲ ਨੇ ਆਪਣੀ ਪਾਰੀ ਦੌਰਾਨ ਛੇ ਚੌਕੇ ਤੇ ਦੋ ਛੱਕੇ ਜੜੇ। ਟੀਮ ਦੀ ਜਿੱਤ ’ਚ ਸਾਈ ਸੁਦਰਸ਼ਨ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਸ਼ੁਭਮਨ ਗਿੱਲ 13 ਦੌੜਾਂ ਤੇ ਯਸ਼ਸਵੀ ਜੈਸਵਾਲ 8 ਦੌੜਾਂ ਬਣਾ ਕੇ ਆਊਟ ਹੋਇਆ; ਧਰੁਵ ਜੁਰੇਲ 6 ਦੌੜਾਂ ’ਤੇ ਨਾਬਾਦ ਰਿਹਾ। ਵੈਸਟ ਇੰਡੀਜ਼ ਵੱਲੋਂ ਰੋਸਟਨ ਚੇਜ ਨੇ ਦੋ ਵਿਕਟਾਂ ਲਈਆਂ, ਇੱਕ ਵਿਕਟ ਜੋਮੇਲ ਵਰੀਕੈਨ ਨੇ ਹਾਸਲ ਕੀਤੀ।

Advertisement

ਭਾਰਤ ਨੇ ਪਹਿਲੀ ਪਾਰੀ ’ਚ ਯਸ਼ਸਵੀ ਜੈਸਵਾਲ ਦੇ ਸੈਂਕੜੇ (175 ਦੌੜਾਂ) ਤੇ ਕਪਤਾਨ ਸ਼ੁਭਮਨ ਗਿੱਲ ਦੇ ਨਾਬਾਦ ਸੈਂਕੜੇ (129 ਦੌੜਾਂ ਸਦਕਾ) ਨਾਲ 518/5 ਦਾ ਸਕੋਰ ਬਣਾਇਆ ਸੀ; ਵੈਸਟ ਇੰੰਡੀਜ਼ ਟੀਮ ਪਹਿਲੀ ਪਾਰੀ ’ਚ 248 ਦੌੜਾਂ ’ਤੇ ਆਊਟ ਹੋ ਗਈ ਸੀ। ਫਾਲੋਆਨ ਮਿਲਣ ’ਤੇ ਵੈਸਟ ਇੰਡੀਜ਼ ਨੇ ਦੂਜੀ ਪਾਰੀ ’ਚ ਸਲਾਮੀ ਬੱਲੇਬਾਜ਼ ਜੌਹਨ ਕੈਂਪਬੈੱਲ (115 ਦੌੜਾਂ) ਤੇ ਸ਼ਾਈ ਹੋਪ (103 ਦੌੜਾਂ) ਦੇ ਸੈਂਕੜਿਆਂ ਸਦਕਾ 390 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਜਿੱਤ ਲਈ 121 ਦੌੜਾਂ ਦਾ ਟੀਚਾ ਦਿੱਤਾ ਸੀ। ਮੈਚ ’ਚ ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਅੱਠ ਵਿਕਟਾਂ, ਰਵਿੰਦਰ ਜਡੇਜਾ ਤੇ ਜਸ੍ਰਪੀਤ ਬੁਮਰਾਹ ਨੇ ਚਾਰ-ਚਾਰ ਤੇ ਮੁਹੰਮਦ ਸਿਰਾਜ ਨੇ ਤਿੰਨ ਵਿਕਟਾਂ ਲਈਆਂ। ਦੋਵਾਂ ਪਾਰੀਆਂ ’ਚ ਅੱਠ ਵਿਕਟਾਂ ਲੈਣ ਵਾਲੇ ਭਾਰਤੀ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

ਦੱਸਣਯੋਗ ਹੈ ਕਿ ਭਾਰਤ ਨੇ ਅਹਿਮਦਾਬਾਦ ’ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਪਾਰੀ ਤੇ 140 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਲੜੀ ਦੌਰਾਨ ਗੇਂਦ ਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ।

Advertisement
Show comments