ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

India women 211-run victory: ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਇੱਕ ਦਿਨਾ ਮੈਚ ’ਚ 211 ਦੌੜਾਂ ਨਾਲ ਹਰਾਇਆ

ਕ੍ਰਿਕਟ: ਔਰਤਾਂ ਦੇ ਵਰਗ ’ਚ ਭਾਰਤ ਨੇ ਦੂਜੀ ਵੱਡੀ ਜਿੱਤ ਹਾਸਲ ਕੀਤੀ; ਭਾਰਤ ਨੇ ਸਾਲ 2017 ਵਿਚ ਆਇਰਲੈਂਡ ਨੂੰ 249 ਦੌੜਾਂ ਦੇ ਫਰਕ ਨਾਲ ਹਰਾਇਆ ਸੀ
Advertisement

ਵਡੋਦਰਾ, 22 ਦਸੰਬਰ

1st ODI: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਕ ਦਿਨਾ ਮੈਚ ਵਿਚ ਵੈਸਟ ਇੰਡੀਜ਼ ਨੂੰ 211 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਨੇ ਹੁਣ ਤਕ ਦੀ ਦੂਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਸਮ੍ਰਿਤੀ ਮੰਧਾਨਾ ਦੀਆਂ 91 ਦੌੜਾਂ ਦੀ ਪਾਰੀ ਸਦਕਾ ਨੌਂ ਵਿਕਟਾਂ ਦੇ ਨੁਕਸਾਨ ਨਾਲ 314 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਕੈਰੇਬਿਆਈ ਟੀਮ 26.2 ਓਵਰਾਂ ਵਿਚ ਵੀ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਵਲੋਂ ਰੇਣੂਕਾ ਸਿੰਘ ਨੇ ਪੰਜ ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਵਲੋਂ ਹਰਲੀਨ ਦਿਓਲ ਨੇ ਪੰਜਾਹ ਗੇਂਦਾਂ ਵਿਚ 44 ਦੌੜਾਂ, ਰਿਚਾ ਘੋਸ਼ ਨੇ 12 ਗੇਂਦਾਂ ਵਿਚ 26 ਦੌੜਾਂ ਦੀ ਪਾਰੀ ਖੇਡੀ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ 23 ਗੇਂਦਾਂ ਵਿਚ 34 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੀ ਟੀਮ ਵਲੋਂ ਜੇਸਸ ਨੇ ਪੰਜ ਵਿਕਟਾਂ ਹਾਸਲ ਕੀਤੀਆਂ। ਦੱ

Advertisement

ਸਣਾ ਬਣਦਾ ਹੈ ਕਿ ਭਾਰਤ ਨੇ ਸਾਲ 2017 ਵਿਚ ਆਇਰਲੈਂਡ ਨੂੰ 249 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਇਹ ਮੈਚ ਦੱਖਣੀ ਅਫਰੀਕਾ ਵਿਚ ਖੇਡਿਆ ਗਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਸਾਲ 2008 ਵਿਚ ਪਾਕਿਸਤਾਨ ਨੂੰ 207 ਦੌੜਾਂ ਦੇ ਫਰਕ ਨਾਲ ਹਰਾਇਆ ਸੀ ਤੇ ਇਹ ਮੈਚ ਸ੍ਰੀਲੰਕਾ ਵਿਚ ਖੇਡਿਆ ਗਿਆ ਸੀ।

Advertisement