ਏਸ਼ਿਆਈ ਪੈਰਾ ਖੇਡਾਂ ਲਈ 446 ਮੈਂਬਰੀ ਦਲ ਭੇਜੇਗਾ ਭਾਰਤ
ਨਵੀਂ ਦਿੱਲੀ: ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ 303 ਅਥਲੀਟਾਂ ਸਮੇਤ 446 ਮੈਂਬਰੀ ਦਲ ਭੇਜੇਗਾ। ਖੇਡ ਮੰਤਰਾਲੇ ਨੇ 17 ਖੇਡਾਂ ਲਈ 303 ਖਿਡਾਰੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਨਿ੍ਹਾਂ ’ਚੋਂ 123 ਖਿਡਾਰੀ ਅਥਲੈਟਿਕਸ...
Advertisement
ਨਵੀਂ ਦਿੱਲੀ: ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਹੋਣ ਵਾਲੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ 303 ਅਥਲੀਟਾਂ ਸਮੇਤ 446 ਮੈਂਬਰੀ ਦਲ ਭੇਜੇਗਾ। ਖੇਡ ਮੰਤਰਾਲੇ ਨੇ 17 ਖੇਡਾਂ ਲਈ 303 ਖਿਡਾਰੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਨਿ੍ਹਾਂ ’ਚੋਂ 123 ਖਿਡਾਰੀ ਅਥਲੈਟਿਕਸ ਦੇ ਹੀ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨਾਲ 143 ਕੋਚ, ਅਧਿਕਾਰੀ ਅਤੇ ਸਹਾਇਕ ਸਟਾਫ ਮੈਂਬਰ ਜਾਣਗੇ। ਏਸ਼ਿਆਈ ਪੈਰਾ ਖੇਡਾਂ ਵਿੱਚ ਇਹ ਭਾਰਤ ਦਾ ਸਭ ਤੋਂ ਵੱਡਾ ਦਲ ਹੈ। ਪਿਛਲੀ ਵਾਰ ਜਕਾਰਤਾ ਵਿੱਚ 190 ਖਿਡਾਰੀਆਂ ਨੇ 13 ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ 15 ਸੋਨੇ ਸਮੇਤ ਕੁੱਲ 72 ਤਗਮੇ ਜਿੱਤੇ ਸਨ। -ਪੀਟੀਆਈ
Advertisement
Advertisement