ਭਾਰਤ ਨੇ ਵੈਸਟ ਇੰਡੀਜ਼ ਨੂੰ ਪਹਿਲੇ ਟੈਸਟ ਮੈਚ ਵਿੱਚ ਹਰਾਇਆ
Cricket-India beat West Indies by innings and 140 runs in opening test
ਭਾਰਤ ਨੇ ਅੱਜ ਵੈਸਟ ਇੰਡੀਜ਼ ਨੂੰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਹੀ ਪਾਰੀ ਤੇ 140 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿਚ ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ 162 ਦੌੜਾਂ ਬਣਾ ਕੇ ਹੀ ਆਊਟ ਹੋ ਗਈ ਸੀ ਜਦਕਿ ਭਾਰਤ ਨੇ ਪਹਿਲੀ ਪਾਰੀ ਪੰਜ ਵਿਕਟਾਂ ਦੇ ਨੁਕਸਾਨ ਨਾਲ 448 ਦੌੜਾਂ ’ਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਵੈਸਟ ਇੰਡੀਜ਼ ਦੀ ਪੂਰੀ ਟੀਮ ਦੂਜੀ ਪਾਰੀ ਵਿਚ 146 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵਲੋਂ ਰਾਵਿੰਦਰ ਜਡੇਜਾ ਨੇ ਚਾਰ ਤੇ ਮੁਹੰਮਦ ਸਿਰਾਜ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 448 ਦੌੜਾਂ ’ਤੇ ਆਪਣੀ ਪਾਰੀ ਐਲਾਨ ਦਿੱਤੀ ਸੀ।
ਵੈਸਟ ਇੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ 162 ਦੌੜਾਂ ਹੀ ਬਣਾ ਸਕੀ ਸੀ। ਵੈਸਟ ਇੰਡੀਜ਼ ਦੇ ਜੌਹਨ ਕੈਮਬੈੱਲ ਨੇ 14 ਦੌੜਾਂ ਬਣਾਈਆਂ ਤੇ ਉਸ ਨੂੰ ਰਵਿੰਦਰ ਜਡੇਜਾ ਦੀ ਗੇਂਦ ’ਤੇ ਸਾਈ ਸੁਦਰਸ਼ਨ ਨੇ ਕੈਚ ਆਊਟ ਕੀਤਾ ਜਦਕਿ ਚੰਦਰਪੌਲ ਨੇ ਅੱਠ ਦੌੜਾਂ ਬਣਾਈਆਂ ਤੇ ਉਸ ਨੂੰ ਮੁਹੰਮਦ ਸਿਰਾਜ ਦੀ ਗੇਂਦ ’ਤੇ ਨਿਤੀਸ਼ ਰੈਡੀ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਬਰੈਂਡਨ ਕਿੰਗ ਪੰਜ, ਰੋਸਟਨ ਚੇਜ਼ ਇਕ, ਸ਼ਾਈ ਹੋਪ ਇਕ ਦੌੜ ਬਣਾ ਕੇ ਆਊਟ ਹੋਏ।
ਜ਼ਿਕਰਯੋਗ ਹੈ ਕਿ ਵੈਸਟ ਇੰਡੀਜ਼ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 162 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੇ ਵੈਸਟ ਇੰਡੀਜ਼ ਤੋਂ 286 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਭਾਰਤ ਨੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਮੱਧਕ੍ਰਮ ਦੇ ਬੱਲੇਬਾਜ਼ ਧਰੁਵ ਜੁਰੇਲ ਅਤੇ ਰਵਿੰਦਰ ਜਡੇਜਾ ਦੇ ਸੈਂਕੜੇ ਦੀ ਮਦਦ ਨਾਲ ਸਥਿਤੀ ਮਜ਼ਬੂਤ ਕੀਤੀ। ਸਵੇਰ ਵੇਲੇ ਵੈਸਟ ਇੰਡੀਜ਼ ਵੱਲੋਂ ਦੂਜੀ ਪਾਰੀ ਦੀ ਸ਼ੁਰੂਆਤ ਜੌਹਨ ਕੈਮਬੈੱਲ ਤੇ ਚੰਦਰਪੌਲ ਨੇ ਕੀਤੀ ਸੀ।
