India VS West Indies: ਦੂਜੇ ਦੀ ਦੀ ਖੇਡ ਸਮਾਪਤ ਹੋਣ ਤੱਕ ਵੈਸਟ ਇੰਡੀਜ਼ ਨੇ 140 ਦੌੜਾਂ ’ਤੇ 4 ਵਿਕਟਾਂ ਗਵਾਈਆਂ
ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ (ਡਿਕਲੇਅਰ) ਐਲਾਨ ਦਿੱਤੀ ਸੀ। ਇਸ ਉਪਰੰਤ ਵੈਸਟ ਇੰਡੀਜ਼ ਨੇ ਪਾਰੀ ਖੇਡਦਿਆਂ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ...
Advertisement
ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿਚਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ (ਡਿਕਲੇਅਰ) ਐਲਾਨ ਦਿੱਤੀ ਸੀ। ਇਸ ਉਪਰੰਤ ਵੈਸਟ ਇੰਡੀਜ਼ ਨੇ ਪਾਰੀ ਖੇਡਦਿਆਂ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 140 ਦੌੜਾਂ ’ਤੇ 4 ਵਿਕਟਾਂ ਗਵਾ ਲਈਆਂ ਸਨ। ਵੈਸਟ ਇੰਡੀਜ਼ ਨੇ 43 ਓਵਰ ਖੇਡੇ ਸਨ। ਇਸ ਦੌਰਾਨ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਅਤੇ ਕੁਲਦੀਪ ਯਾਦਵ ਨੇ ਇੱਕ ਵਿਕਟ ਹਾਸਲ ਕੀਤੀ।
Advertisement
ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਵਿੱਚ ਯਸ਼ਸਵੀ ਜੈਸਵਾਲ (258 ਗੇਂਦਾਂ 'ਤੇ 175 ਦੌੜਾਂ) ਅਤੇ ਕਪਤਾਨ ਸ਼ੁਭਮਨ ਗਿੱਲ (196 ਗੇਂਦਾਂ 'ਤੇ ਨਾਬਾਦ 129 ਦੌੜਾਂ) ਨੇ ਸੈਂਕੜੇ ਜੜੇ, ਜਦੋਂ ਕਿ ਸਾਈ ਸੁਦਰਸ਼ਨ (87) ਨੇ ਅਰਧ ਸੈਂਕੜਾ ਬਣਾਇਆ।
ਇਸ ਦੌਰਾਨ ਵੈਸਟਇੰਡੀਜ਼ ਵੱਲੋਂ ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰੀਕਨ (98 ਦੌੜਾਂ ਦੇ ਕੇ ਤਿੰਨ ਵਿਕਟਾਂ) ਸਭ ਤੋਂ ਵਧੀਆ ਗੇਂਦਬਾਜ਼ ਰਹੇ।
Advertisement