ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

India VS Australia Women ODI: ਆਸਟ੍ਰੇਲੀਆ ਨੇ 2-1 ਨਾਲ ਜਿੱਤੀ ਇੱਕ ਰੋਜ਼ਾ ਲੜੀ

43 ਦੌੜਾਂ ਨਾਲ ਹਾਰੀ ਟੀਮ ਇੰਡੀਆ; ਆਸਟ੍ਰੇਲੀਆਂ ਨੇ 412 ਦੌੜਾਂ ਦਾ ਦਿੱਤਾ ਸੀ ਟੀਚਾ
Advertisement

ਟੀਮ ਇੰਡੀਆ ਭਾਵੇਂ ਆਸਟ੍ਰੇਲੀਆ ਤੋਂ ਸੀਰੀਜ਼ ਦੇ ਫੈਸਲਾਕੁੰਨ ਮੈਚ ਹਾਰ ਗਈ ਹੋਵ  ਪਰ ਸਮ੍ਰਿਤੀ ਮੰਧਾਨਾ ਨੇ ਆਪਣੀ ਧਮਾਕੇਦਾਰ ਪਾਰੀ ਨਾਲ ਇੱਕ ਵਾਰ ਫਿਰ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਉੱਚ ਸਕੋਰ ਵਾਲੇ ਮੈਚ ਵਿੱਚ, ਮੰਧਾਨਾ ਨੇ ਸਿਰਫ਼ 50 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਭਾਰਤੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣਾਇਆ।

ਮਹਿਲਾ ਵਨਡੇ ਕ੍ਰਿਕਟ ਵਿੱਚ ਪਹਿਲੀ ਵਾਰ ਭਾਰਤ ਵਿਰੁੱਧ 400 ਦੌੜਾਂ ਦਾ ਸਕੋਰ ਬਣਾਇਆ ਗਿਆ ਹੈ। ਆਸਟ੍ਰੇਲੀਆਈ ਮਹਿਲਾ ਟੀਮ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਦਿਆਂ 412 ਦੌੜਾਂ ਦਾ ਟੀਚਾ ਦਿੱਤਾ ਸੀ।  ਪਰ ਅੰਤ ਵਿੱਚ ਟੀਮ ਸਿਰਫ਼ 369 ਦੌੜਾਂ ਹੀ ਬਣਾ ਸਕੀ ਅਤੇ ਮੈਚ 43 ਦੌੜਾਂ ਨਾਲ ਹਾਰ ਗਈ।

Advertisement

ਇਸ ਤੋਂ ਪਹਿਲਾਂ, ਆਸਟ੍ਰੇਲੀਆ ਨੇ ਭਾਰਤ ਮਹਿਲਾ ਟੀਮ ਵਿਰੁੱਧ ਸਭ ਤੋਂ ਵੱਧ ਵਨਡੇ ਸਕੋਰ ਵੀ ਬਣਾਇਆ ਸੀ। ਟੀਮ ਨੇ 8 ਦਸੰਬਰ, 2024 ਨੂੰ ਬ੍ਰਿਸਬੇਨ ਦੇ ਮੈਦਾਨ ’ਤੇ 371 ਦੌੜਾਂ ਬਣਾਈਆਂ ਸਨ। ਇਹ ਮਹਿਲਾ ਕ੍ਰਿਕਟ ਵਿੱਚ ਸਿਰਫ 7ਵਾਂ ਮੌਕਾ ਹੈ ਜਦੋਂ ਕਿਸੇ ਟੀਮ ਨੇ 400 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।

ਆਸਟਰੇਲੀਆਈ ਮਹਿਲਾ ਟੀਮ ਨੇ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿੱਚ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਭਾਰਤੀ ਮਹਿਲਾ ਟੀਮ ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਸਮੇਂ ਲੜੀ 1-1 ਨਾਲ ਬਰਾਬਰ ਹੈ। 10 ਦਿਨਾਂ ਤੋਂ ਘੱਟ ਸਮੇਂ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਨੂੰ ਦੇਖਦਿਆਂ ਇਹ ਮੈਚ ਦਹਾਂ ਟੀਮਾਂ ਲਈ ਅਹਿਮ ਮੰਨਿਆ ਜਾ ਰਿਹਾ ਸੀ।

 

ਪਲੇਇੰਗ ਇਲੈਵਨ:

ਆਸਟਰੇਲੀਆ:  ਅਲੀਸਾ ਹੀਲੀ (ਵਿਕਟ-ਕੀਪਰ), ਜਾਰਜੀਆ ਵੋਲ, ਐਲੀਸ ਪੇਰੀ, ਬੈਥ ਮੂਨੀ, ਗ੍ਰੇਸ ਹੈਰਿਸ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਜਾਰਜੀਆ ਵੇਅਰਹੈਮ, ਅਲਾਨਾ ਕਿੰਗ, ਕਿਮ ਗਾਰਥ, ਮੇਗਨ ਸ਼ੂਟ।

ਭਾਰਤ:  ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟ-ਕੀਪਰ), ਰਾਧਾ ਯਾਦਵ, ਅਰੁੰਧਤੀ ਰੈਡੀ, ਸਨੇਹ ਰਾਣਾ, ਕ੍ਰਾਂਤੀ ਗੌੜ, ਰੇਣੁਕਾ ਸਿੰਘ ਠਾਕੁਰ ।

Advertisement
Tags :
Alyssa HealyHarmanpreet KaurIndia Vs AustraliaNew delhiPunjabi TribunePunjabi Tribune Latest Newsਟ੍ਰਿਬਿਊਨ ਨਿਊਜ਼ਪੰਜਾਬੀ ਟ੍ਰਿਬਿਊਨ ਨਿਊਜ਼
Show comments