ਮਲੇਸ਼ੀਆ ਨੂੰ ਹਰਾ ਕੇ ਸੁਲਤਾਨ ਆਫ਼ ਜੋਹਰ ਕੱਪ ਦੇ ਫਾਈਨਲ ਵਿੱਚ ਪੁੱਜਿਆ ਭਾਰਤ
ਭਾਰਤ ਦੇ ਆਸਟਰੇਲੀਆ ਦਾ ਫਾੲੀਨਲ ਮੁਕਾਬਲਾ ਭਲਕੇ
Advertisement
ਭਾਰਤ ਅੱਜ ਇੱਥੇ ਸੁਲਤਾਨ ਆਫ਼ ਜੋਹਰ ਕੱਪ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪੁੱਜਿਆ। ਭਾਰਤ ਵੱਲੋਂ ਗੁਰਜੋਤ ਸਿੰਘ ਨੇ 22ਵੇਂ ਮਿੰਟ ਅਤੇ ਸੌਰਭ ਆਨੰਦ ਕੁਸ਼ਵਾਹਾ ਨੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲਿਆ ਤੇ ਭਾਰਤ ਦੀ ਜਿੱਤ ਪੱਕੀ ਕੀਤੀ। ਭਾਰਤ ਦਾ ਫਾਈਨਲ ਵਿਚ ਆਸਟਰੇਲੀਆ ਨਾਲ ਮੁਕਾਬਲਾ ਭਲਕੇ 18ਅਕਤੂਬਰ ਨੂੰ ਹੋਵੇਗਾ।
ਮਲੇਸ਼ੀਆ ਵੱਲੋਂ ਇਕਮਾਤਰ ਗੋਲ ਨਵੀਨੇਸ਼ ਪਨੀਕਰ ਨੇ 43ਵੇਂ ਮਿੰਟ ਵਿੱਚ ਕੀਤਾ।
Advertisement
ਦੋਵੇਂ ਟੀਮਾਂ ਨੇ ਸ਼ੁਰੂਆਤ ਵਿੱਚ ਹਮਲਾਵਰ ਖੇਡ ਨਹੀਂ ਦਿਖਾਈ ਕਿਉਂਕਿ ਮੀਂਹ ਕਾਰਨ ਗਰਾਊਂਡ ਸਿੱਲਾ ਸੀ। ਭਾਰਤ ਨੇ ਬਾਅਦ ਵਿਚ ਗਰਾਊਂਡ ਸਾਫ ਹੋਣ ਤੋਂ ਬਾਅਦ ਹਮਲਾਵਰ ਖੇਡ ਦਿਖਾਈ ਅਤੇ ਲਗਾਤਾਰ ਦੋ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿਚ ਬਦਲਿਆ।
ਪੀਟੀਆਈ
Advertisement